ਕਾਠਮਾਂਡੂ : Nepal Police detains 122 Chinese nationals ਨੇਪਾਲ ਪੁਲਿਸ ਨੇ ਦੇਸ਼ 'ਚ ਵੱਡੀ ਧੋਖਾਧੜੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 122 ਚੀਨੀ ਨਾਗਰਿਕਾਂ ਨੂੰ ਇਸ ਮਾਮਲੇ 'ਚ ਫੜਿਆ ਹੈ। ਕਾਠਮਾਂਡੂ 'ਚ ਨੇਪਾਲ ਦੇ ਪੁਲਿਸ ਪ੍ਰਮੁੱਖ ਉਤਮ ਸੁਬੇਦੀ ਨੇ ਦੱਸਿਆ ਕਿ ਸੋਮਵਾਰ ਨੂੰ ਵੱਖ-ਵੱਖ ਟਿਕਾਣਿਆਂ 'ਤੇ ਛਾਪਾਮਾਰੀ ਦੇ ਬਾਅਦ 122 ਚੀਨੀ ਨਾਗਰਿਕਾਂ ਨੂੰ ਫੜਿਆ ਹੈ। ਇਨ੍ਹਾਂ 'ਤੇ ਸਾਈਬਰ ਕ੍ਰਾਈਮ ਤੇ ਏਟੀਐੱਮ ਮਸ਼ੀਨਾਂ ਨੂੰ ਹੈਕ ਕਰਕੇ ਬੈਂਕ ਧੋਖਾਧੜੀ ਦੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਫ਼ਿਲਹਾਲ, ਚੀਨੀ ਦੂਤਘਰ ਦੇ ਅਧਿਕਾਰੀਆਂ ਦਾ ਇਸ ਬਾਰੇ 'ਚ ਕੋਈ ਬਿਆਨ ਸਾਹਮਣੇ ਨਹੀਂ ਆਇਆ।

ਦੱਸਿਆ ਜਾ ਰਿਹਾ ਹੈ ਕਿ ਭਾਰਤ 'ਚ ਸਾਈਬਰ ਕ੍ਰਾਈਮ ਦੇ ਮਾਮਲੇ 'ਚ ਵਾਧਾ ਹੋਇਆ ਹੈ। ਗੁਜਰਾਤ 'ਚ ਪਿਛਲੇ ਦੋ ਸਾਲਾ 'ਚ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ 'ਚ 90 ਫ਼ੀਸਦੀ ਦਾ ਵਾਧਾ ਹੋਇਆ ਹੈ। ਨੈਸ਼ਨਲ ਕ੍ਰਾਈਮ ਬਿਊਰੋ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ ਗੁਜਰਾਤ 'ਚ ਸਾਲ 2015 'ਚ ਸਾਈਬਰ ਕ੍ਰਾਈਮ 'ਚ 242 ਜਦਕਿ ਸਾਲ 2017 'ਚ 458 ਮਾਮਲੇ ਦਰਜ ਹੋਏ ਹਨ। ਸਾਲ 2018 ਸਾਈਬਰ ਕ੍ਰਾਈਮ ਦੀਆਂ ਜੋ ਘਟਨਾਵਾਂ ਦਰਜ ਹੋਈਆਂ ਹਨ। ਉਸ ਤੋਂ ਸਭ ਤੋਂ ਜ਼ਿਆਦਾ 42 ਆਨਲਾਈਨ ਠੱਗੀਆਂ, 41 ਏਟੀਐੱਮ ਫਰਾਡ, 14 ਵਨ ਟਾਈਮ ਪਾਸਵਰਡ ਦੀਆਂ ਸ਼ਿਕਾਇਤਾਂ ਹਨ। ਖ਼ਾਸ ਤੌਰ 'ਤੇ ਅਹਿਮਦਾਬਾਦ 'ਚ ਸਾਈਬਰ ਕ੍ਰਾਈਮ ਦੀ ਸਭ ਤੋਂ ਜ਼ਿਆਦਾ ਸ਼ਿਕਾਇਤ ਹੋਈ ਹੈ।

Posted By: Sarabjeet Kaur