ਨਵੀਂ ਦਿੱਲੀ: Nelson Mandela Day 2019: ਨਸਲੀ ਵਿਤਕਰੇ ਖ਼ਿਲਾਫ਼ ਸੰਘਰਸ਼ 'ਚ ਉਨ੍ਹਾਂ ਨੇ 27 ਸਾਲ ਜੇਲ੍ਹ 'ਚ ਕੱਟੀ ਪਰ ਨਾ ਤਾਂ ਉਨ੍ਹਾਂ ਨੇ ਕਦੀ ਹਾਰ ਮੰਨੀ, ਨਾ ਹੀ ਆਪਣੇ ਸਮਰਥਕਾਂ ਨੂੰ ਮੰਨਣ ਦਿੱਤੀ। ਇਹ ਸ਼ਖ਼ਸ਼ ਕੋਈ ਹੋਰ ਨਹੀਂ ਬਲਕਿ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੇਲਸਨ ਮੰਡੇਲਾ ਹਨ। ਨਸਲੀ ਵਿਤਕਰੇ ਨੂੰ ਮਿਟਾਉਣ 'ਚ ਮੰਡੇਲਾ ਦੇ ਯੋਗਦਾਨ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਸਨਮਾਨ 'ਚ ਸਾਲ 2009 'ਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਉਨ੍ਹਾਂ ਦੇ ਜਨਮ ਦਿਨ 18 ਜੁਲਾਈ ਨੂੰ 'ਮੰਡੇਲਾ ਦਿਵਸ' ਦੇ ਰੂਪ 'ਚ ਐਲਾਨ ਦਿੱਤਾ। ਇਸ 'ਚ ਹੋਰ ਵੀ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਜਿਉਂਦੇ ਰਹਿੰਦੇ ਹੀ ਇਸ ਦਾ ਐਲਾਨ ਹੋਇਆ।

ਅਫ਼ਰੀਕਾ ਨੂੰ ਇਕ ਨਵੇਂ ਯੁੱਗ 'ਚ ਪ੍ਰਵੇਸ਼ ਕਰਵਾਇਆ

ਨੈਲਸਨ ਮੰਡੇਲਾ ਦਾ ਜਨਮ ਦੱਖਣੀ ਅਫ਼ਰੀਕਾ 'ਚ ਬਾਸਾ ਨਦੀ ਦੇ ਕਿਨਾਰੇ ਟ੍ਰਾਂਸਕੀ ਦੇ ਮਵੇਜੋ ਪਿੰਡ 'ਚ 18 ਜੁਲਾਈ 1918 'ਚ ਹੋਇਆ ਸੀ। ਉਨ੍ਹਾਂ ਨੂੰ ਲੋਕ ਪਿਆਰ ਨਾਲ ਮਦੀਬਾ ਕਹਿੰਦੇ ਸਨ। ਉਨ੍ਹਾਂ ਨੂੰ ਅਫ਼ਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਹੈ। ਮੰਡੇਲਾ 10 ਮਈ 1994 ਤੋਂ 14 ਜੂਨ 1999 ਤਕ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਰਹੇ। ਉਹ ਦੱਖਣੀ ਅਫ਼ਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਸਨ। ਉਨ੍ਹਾਂ ਦੀ ਸਰਕਾਰ ਨੇ ਸਾਲਾ ਤੋਂ ਚੱਲੇ ਆ ਰਹੇ ਨਕਲੀ ਵਿਤਕਰੇ ਦੀ ਨੀਤੀ ਨੂੰ ਖ਼ਤਮ ਕਰਨ ਤੇ ਉਸ ਨੂੰ ਅਫ਼ਰੀਕਾ ਦੀ ਧਰਤੀ ਤੋਂ ਖ਼ਤਮ ਕਰਨ ਲਈ ਭਰਪੂਰ ਕੰਮ ਕੀਤਾ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਨੂੰ ਇਕ ਨਵੇਂ ਯੁੱਗ 'ਚ ਲੈ ਕੇ ਗਏ।

ਜੇਲ੍ਹ 'ਚ 27 ਸਾਲ

ਨਕਲੀ ਭੇਦਭਾਵ ਵਿਰੋਧ ਸੰਘਰਸ਼ ਕਾਰਨ ਨੈਲਸਨ ਮੰਡੇਲਾ ਨੂੰ ਤਤਕਾਲੀਨ ਸਰਕਾਰ ਨੇ 27 ਸਾਲ ਲਈ ਰਾਬੇਨ ਟਾਪੂ ਦੀ ਜੇਲ੍ਹ 'ਚ ਸੁੱਟ ਦਿੱਤਾ ਸੀ। ਇੱਥੇ ਉਨ੍ਹਾਂ ਨੂੰ ਕੋਲੇ ਦੀ ਖਾਨ 'ਚ ਕੰਮ ਕਰਨਾ ਪਿਆ। ਜਿਸ ਸੈੱਲ 'ਚ ਉਹ ਰਹਿੰਦੇ ਸਨ ਉਹ 8 ਫੁੱਟ ਗੁਣਾ 7 ਫੁੱਟ ਦਾ ਸੀ। ਇੱਥੇ ਉਨ੍ਹਾਂ ਨੂੰ ਘਾਹ ਦੀ ਇਕ ਚਟਾਈ ਦਿੱਤੀ ਗਈ ਸੀ। ਇਸ 'ਤੇ ਉਹ ਸੌਂਦੇ ਸਨ। ਸਾਲ 1990 'ਚ ਖੇਤਰੀ ਸਰਕਾਰ ਨਾਲ ਹੋਏ ਇਕ ਸਮਝੌਤੇ ਤੋਂ ਬਾਅਦ ਉਨ੍ਹਾਂ ਨੇ ਨਵੇਂ ਦੱਖਣੀ ਫ਼ਰੀਕਾ ਦਾ ਨਿਰਮਾਣ ਕੀਤਾ।

ਮੰਡੇਲਾ 'ਤੇ ਗਾਂਧੀ ਦਾ ਪ੍ਰਭਾਵ

ਨੈਲਸਨ ਮੰਡੇਲਾ ਨੂੰ ਦੱਖਣੀ ਅਫ਼ਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਇਹ ਨਾਮ ਉਂਝ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਗਾਂਧੀ ਦੇ ਵਿਚਾਰਾਂ ਤੋਂ ਹੀ ਪ੍ਰਭਾਵਿਤ ਹੋ ਕੇ ਮੰਡੇਲਾ ਨੇ ਨਸਲੀ ਵਿਤਕਰੇ ਖ਼ਿਲਾਫ਼ ਆਪਣੀ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਮੁੱਦੇ 'ਤੇ ਅਜਿਹੀ ਸਫ਼ਲਤਾ ਮਿਲੀ ਕਿ ਉਹ ਅਫ਼ਰੀਕਾ ਦੇ ਗਾਂਧੀ ਕਹੀ ਜਾਣ ਲੱਗੇ। ਇਹ ਵੀ ਰੋਚਕ ਗੱਲ ਹੈ ਕਿ ਦੱਖਣੀ ਅਫ਼ਰੀਕਾ ਨੇ ਹੀ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਨੂੰ ਮਹਾਤਮਾ ਗਾਂਧੀ ਬਣਾਇਆ। ਅਫ਼ਰੀਕਾ 'ਚ ਨਸਲੀ ਵਿਤਕਰੇ ਕਾਰਨ ਉਨ੍ਹਾਂ ਨੂੰ ਟਰੇਨ ਦੇ ਫਸਟ ਕਲਾਸ ਡੱਬੇ 'ਚੋਂ ਉਤਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗਾਂਧੀ ਜੀ ਨੇ ਦੇਸ਼ ਆ ਕੇ ਅੰਗਰੇਜ਼ਾਂ ਖ਼ਿਲਾਫ਼ ਜ਼ਬਰਦਸਤ ਮੁਹਿੰਮ ਚਲਾਈ।

'ਭਾਰਤ ਰਤਨ' ਨਾਲ ਸਨਮਾਨਿਤ

ਨੈਲਸਨ ਮੰਡੇਲਾ ਨੇ ਜਿਸ ਤਰ੍ਹਾਂ ਦੇਸ਼ 'ਚੋਂ ਨਸਲੀ ਵਿਤਕਰੇ ਖ਼ਿਲਾਫ਼ ਸੰਘਰਸ਼ ਕੀਤਾ ਉਸ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹੀ ਕਾਰਨ ਰਿਹਾ ਕਿ ਭਾਰਤ ਸਰਕਾਰ ਨੇ 1990 'ਚ ਉਨ੍ਹਾਂ ਨੂੰ ਭਾਰਤ ਦਾ ਸਰਬਉੱਚ ਨਾਗਰਿਕ ਅਵਾਰਡ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ। ਮੰਡੇਲਾ ਭਾਰਤ ਰਤਨ ਹਾਸਿਲ ਕਰਨ ਵਾਲੇ ਪਹਿਲੇ ਵਿਦੇਸ਼ੀ ਹਨ। ਸਾਲ 1993 'ਚ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ। ਇਸ ਤੋਂ ਬਾਅਦ ਲੰਮੀ ਬਿਮਾਰੀ ਕਾਰਨ 3 ਦਸੰਬਰ, 2013 ਨੂੰ 95 ਸਾਲ ਦੀ ਉਮਰ 'ਚ ਨੈਲਸਨ ਮੰਡੇਲਾ ਦਾ ਦੇਹਾਂਤ ਹੋ ਗਿਆ।

Posted By: Akash Deep