ਜੇਐੱਨਐੱਨ, ਨਵੀਂ ਦਿੱਲੀ : Coroanvirus, lockDown ਲਾਕਡਾਊਨ ਦੇ ਚੱਲਦੇ ਦਿੱਲੀ ਮੈਟਰੋ ਰੇਲ ਨਿਗਮ ਨੇ ਆਗਾਮੀ 14 ਅਪ੍ਰੈਲ ਮੈਟਰੋ ਟਰੇਨ ਦਾ ਸੰਚਾਲਨ ਨਹੀਂ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾ DMRC ਨੇ 31 ਮਾਰਚ ਤਕ ਮੈਟਰੋ ਸੇਵਾਵਾਂ ਮੁਅੱਤਲ ਕਰਨ ਦਾ ਫੈਸਲਾ ਲਿਆ ਸੀ, ਪਰ ਦੇਸ਼ ਭਰ 'ਚ ਲਾਕਡਾਊਨ ਹੋਣ ਦੇ ਬਾਅਦ ਇਸ ਨੂੰ ਵਧਾ ਕੇ 14 ਅਪ੍ਰੈਲ ਕਰ ਦਿੱਤਾ ਗਿਆ ਹੈ।

ਲਾਕਡਾਊਨ ਦਾ ਤਰੀਕ ਵਧਣ ਤੋਂ ਬਾਅਦ ਲਿਆ ਫੈਸਲਾ

DMRC ਦੇ ਅਧਿਕਾਰੀਆਂ ਦੇ ਅਨੁਸਾਰ ਮੰਗਲਵਾਰ 12 ਵਜੇ ਤੋਂ ਲਾਕਡਾਊਨ 14 ਅਪ੍ਰੈਲ ਤਕ ਕਰ ਦਿੱਤਾ ਹੈ। 31 ਮਾਰਚ ਤਕ ਮੈਟਰੋ ਨਾ ਚੱਲਣ ਦਾ ਫੈਸਲਾ ਲੈ ਲਿਆ ਸੀ, ਇਸ ਲਈ ਲਾਕਡਾਊਨ ਦੇ ਮੱਦੇਨਜ਼ਰ ਹੁਣ ਆਗਾਮੀ 14 ਅਪ੍ਰੈਲ ਤਕ ਦਿੱਲੀ ਮੈਟਰੋ ਦਾ ਸੰਚਾਲਨ ਨਹੀਂ ਹੋਵੇਗਾ।

ਗੁਰੂਗ੍ਰਾਮ 'ਚ ਵੀ ਠੱਪ ਰਹੇਗੀ ਰੈਪਿਡ ਮੈਟਰਰੋ

ਦਿੱਲੀ ਮੈਟਰੋ ਰੇਲ ਨਿਗਮ ਹੀ ਗੁਰੂਗ੍ਰਾਮ 'ਚ ਚੱਲਣ ਵਾਲੀ ਰੈਪਿਡ ਰੇਲ ਮੈਟਰੋ ਵੀ ਸੰਚਾਲਨ ਕਰਦੀ ਹੈ। ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੈਪਿਡ ਮੈਟਰੋ ਵੀ ਠੱਪ ਰਹੇਗੀ।

ਐਕਵਾ ਲਾਈਨ ਨੂੰ ਵੀ 14 ਅਪ੍ਰੈਲ ਕਰ ਕੀਤਾ ਜਾ ਸਕਦਾ ਹੈ ਠੱਪ

ਦਿੱਲੀ ਤੋਂ ਨੋਇਡਾ ਤੇ ਗ੍ਰੇਟ 'ਚ ਐਕਟਾ ਲਾਈਨ ਮਾਟਰੋ ਨੂੰ ਵੀ 14 ਅਪ੍ਰੈਲ ਤਕ ਮੁਅੱਤਲ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਦਾ ਐਲਾਨ ਵੀ ਜਲਦ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਬਾਜ਼ਾਰ, ਦੁਕਾਨਾਂ, ਦਫ਼ਤਰ ਆਦਿ ਬੰਦ ਹਨ।

ਜਾਣੋ ਦਿੱਲੀ ਮੈਟਰੋ ਦੇ ਬਾਰੇ 'ਚ

- ਚੌਥੇ ਫੇਸ ਦੇ ਤਹਿਤ ਦੌੜਨੇ ਵਾਲੀ ਦਿੱਲੀ ਮੈਟਰੋ ਦਾ ਵਿਸਥਾਰ 2020 ਦੇ ਅੰਤ ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਦੇ ਬਾਅਦ ਦਿੱਲੀ ਮੈਟਰੋ ਦੇ ਕੁਲ ਰੇਲ ਨੈੱਟਵਰਕ ਦੀ ਲੰਬਾਈ 457 ਮਿ:ਲੀ ਹੋ ਜਾਵੇਗੀ।

- ਦਿੱਲੀ ਦੇ ਨਾਲ ਐੱਨਸੀਆਰ ਦੇ ਸ਼ਹਿਰਾਂ ਗਾਜਿਆਬਾਦ, ਨੋਇਡਾ, ਗ੍ਰੇਟਰ, ਗੁਰੂਗ੍ਰਾਮ, ਫਰੀਦਾਬਾਦ ਆਦਿ ਤਕ ਪਹੁੰਚੀ ਦਿੱਲੀ ਮੈਟਰੋ ਨੂੰ ਇੱਥੇ ਦੇ ਲੋਕਾਂ ਦੀ ਲਾਈਫਲਾਈਨ ਕਿਹਾ ਜਾਂਦਾ ਹੈ।

- 25 ਦਸੰਬਰ 2020 ਨੂੰ ਦਿੱਲੀ ਮੈਟਰੋ ਦੀ ਸ਼ੁਰੂਆਤ ਹੋਈ ਸੀ। ਪਹਿਲੇ ਪੜਾਅ 'ਚ 8 ਕੋਲਮੀਟਰ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਤੇ ਇਸ ਟਾਈਮ ਮੈਟਰੋ ਤਿੰਨ ਸੂਬਿਆਂ 'ਚ ਚੱਲਦੀ ਹੈ।

Posted By: Sarabjeet Kaur