ਨਵੀਂ ਦਿੱਲੀ (ਆਈਏਐੱਨਐੱਸ) : ਨਸ਼ੀਲੇ ਪਦਾਰਥ ਕੰਟਰੋਲ ਬਿਊਰੋ (NCB) ਨੇ ਇਕ ਕੌਮਾਂਤਰੀ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਰੈਕੇਟ ਤੋਂ ਐੱਨਸੀਬੀ ਨੇ ਲਗਪਗ 20 ਕਿਲੋ ਕੋਕੀਨ ਜ਼ਬਤ ਕੀਤੀ ਹੈ। ਏਜੰਸੀ ਨੇ ਆਪਣੀ ਆਸਟ੍ਰੇਲੀਆਈ ਹਮਰੁਤਬਾ ਦੀ ਮਦਦ ਨਾਲ 55 ਕਿਲੋ ਕੋਕੀਨ ਤੇ 200 ਕਿਲੋ ਮੈਥਾਂਫੇਟਾਮਾਈਨ ਵੀ ਜ਼ਬਤ ਕੀਤੀ ਹੈ।

ਕਾਰਵਾਈ ਦੌਰਾਨ ਪੰਜ ਭਾਰਤੀ, ਇਕ ਅਮਰੀਕੀ, ਦੋ ਨਾਇਜੀਰਿਆਈ ਤੇ ਇਕ ਇੰਡੋਨੇਸ਼ੀਆਈ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਭਾਰਤ 'ਚ ਨਸ਼ੀਲੇ ਪਦਾਰਥ ਦੀ ਖੇਪ ਦਾ ਵਸੀਲਾ ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਪਾਇਆ ਗਿਆ ਹੈ। ਆਸਟ੍ਰੇਲੀਆ ਤੋਂ ਕੋਕੀਨ ਤੇ ਮੈਥਾਂਫੇਟਾਮਾਈਨ ਦੀ ਖੇਪ ਭਾਰਤ ਭੇਜੀ ਗਈ ਸੀ।