ਨਈ ਦੁਨੀਆ, ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨੇ ਤੀਰ ਤੇ ਤੇਜ਼ ਹਥਿਆਰਾਂ ਨਾਲ ਵਾਰ ਕਰ ਕੇ ਸਹਾਇਕ ਗਾਰਡ ਦੀ ਹੱਤਿਆ ਕਰ ਦਿੱਤੀ। ਗਾਰਡ ਸਿਹਤ ਕਾਰਨਾਂ ਕਰ ਕੇ ਛੁੱਟੀ 'ਤੇ ਘਰ ਆਇਆ ਸੀ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਦੀ ਹੈ। ਮਾਟਵਾੜਾ ਨਿਵਾਸੀ ਸੋਮਾਰੂ ਫਰਸੇਗੜ੍ਹ 'ਚ ਸਹਾਇਕ ਗਾਰਡ ਦੇ ਅਹੁਦੇ 'ਤੇ ਤਾਇਨਾਤ ਸਨ ਤੇ ਮੈਡੀਕਲ ਲੀਵ 'ਤੇ ਘਰ ਆਇਆ ਸੀ। ਇਸ ਦੀ ਸੂਚਨਾ ਨਕਸਲੀਆਂ ਤਕ ਪੁੱਜ ਗਈ। ਰਾਤ 'ਚ 50 ਤੋਂ ਜ਼ਿਆਦਾ ਨਕਸਲੀ ਉਨ੍ਹਾਂ ਦੇ ਘਰ ਪੁੱਜੇ ਤੇ ਉਸ 'ਤੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਤਾਬੜਤੋੜ ਹਮਲਾ ਕਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਬਚਾਅ ਕਰਨ ਆਏ ਸੋਮਾਰੂ ਦੇ ਪਿਤਾ ਨੂੰ ਵੀ ਇਕ ਤੀਰ ਲੱਗਾ ਤੇ ਮਾਂ ਵੀ ਜ਼ਖ਼ਮੀ ਹੋਈ ਹੈ। ਬੀਜਾਪੁਰ ਐੱਸਪੀ ਕਮਲੋਚਨ ਕਸ਼ਅਪ ਨੇ ਦੱਸਿਆ ਕਿ ਸਹਾਇਕ ਗਾਰਡ ਸੋਮਾਰੂ ਪੋਯਾਮ ਨੂੰ ਛੇ ਤੀਰ ਮਾਰੇ ਗਏ, ਜਦਕਿ ਸਿਰ ਦੇ ਪਿੱਛੇ ਹਿੱਸੇ 'ਚ ਤੇਜ਼ ਹਥਿਆਰਾਂ ਨਾਲ ਵਾਰ ਕੀਤੇ ਗਏ। ਨਕਸਲੀਆਂ ਦੀ ਇਹ ਹਰਕਤ ਕਾਇਰਾਨਾ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਹਾਲੇ ਹੱਤਿਆ ਪਿੱਛੇ ਕੋਈ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

Posted By: Rajnish Kaur