ਜੇਐਨਐਨ, ਨਵੀਂ ਦਿੱਲੀ : ਨੇਵੀ ਮੁਖੀ ਕਰਮਬੀਰ ਸਿੰਘ ਨੇ ਇਕ ਸੰਮੇਲਨ ਵਿਚ ਮੰਗਲਵਾਰ ਨੂੰ ਦੇਸ਼ ਨੂੰ ਹੋਣ ਵਾਲੇ ਤਮਾਮ ਖ਼ਤਰਿਆਂ ਨਾਲ ਨਿਪਟਨ ਲਈ ਨੇਵੀ ਨੂੰ ਪੂਰੀ ਤਰ੍ਹਾਂ ਤਿਆਰ ਦੱਸਿਆ। ਨਾਲ ਹੀ ਭਵਿੱਖ ਦੀ ਯੋਜਨਾ ਵਿਚ ਤਿੰਨ ਏਅਰਕ੍ਰਾਫਟ ਸ਼ਾਮਲ ਕਰਨ ਦੀ ਗੱਲ ਵੀ ਕਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਵਦੇਸ਼ੀ ਏਅਰਕ੍ਰਾਫਟ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਨੇਵੀ ਲਈ ਬਜਟ ਅਲਾਟਮੈਂਟ ਦੇ ਅੰਕੜੇ ਵਿਚ ਪਿਛਲੇ 5 ਸਾਲਾਂ ਵਿਚ ਗਿਰਾਵਟ ਆਈ ਹੈ।

ਨੇਵੀ ਚੀਫ ਨੇ ਕਿਹਾ ਕਿ ਅਗਾਊਂ ਯੋਜਨਾ ਵਿਚ ਤਿੰਨ ਏਅਰਕ੍ਰਾਫਟ ਕੈਰੀਅਰ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਪੂਰੀ ਤਰ੍ਹਾਂ ਨਾਲ ਸਾਲ 2022 ਤਕ ਕੰਮ ਕਰਨ ਲੱਗੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਉਦੋਂ ਤਕ ਸਾਡੇ ਕੋਲ MiG-29K ਏਅਰਕ੍ਰਾਫਟ ਵੀ ਹੋਵੇਗਾ। ਨੇਵੀ ਚੀਫ਼ ਸਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਨੇ ਦੇਸ਼ ਨੂੰ ਵਿਸ਼ਵਾਸ ਦਿੱਤਾ ਕਿ ਸੁਰੱਖਿਆ ਚੁਣੌਤੀਆਂ ਨਾਲ ਲੜਨ ਲਈ ਨੇਵੀ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ,' ਨੇਵੀ ਦੀ ਜਲਦ ਯੋਜਨਾ ਵਿਚ ਤਿੰਨ ਏਅਰਕ੍ਰਾਫਟ ਕੈਰੀਅਰ ਨੂੰ ਸ਼ਾਮਲ ਕਰਨਾ ਹੈ।

ਉਨ੍ਹਾਂ ਕਿਹਾ,'ਪਿਛਲੇ ਪੰਜ ਸਾਲਾਂ ਵਿਚ ਨੇਵੀ ਦਾ ਸਲਾਨਾ ਬਜਟ ਅਲਾਟਮੈਂਟ ਘੱਟ ਹੋ ਗੇ 18 ਤੋਂ 12 ਫੀਸਦ ਹੋ ਗਿਆ ਹੈ।' ਗੁਆਂਢੀ ਦੇਸ਼ਾਂ ਵਿਚ ਚੁਣੌਤੀਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੇਤਰ ਵਿਚ ਕਿਸੇ ਹੋਰ ਦੇਸ਼ ਦੀ ਮੌਜੂਦਗੀ ਸਾਨੂੰ ਪ੍ਰਭਾਵਤ ਨਹੀਂ ਕਰ ਸਕਦੀ ਹੈ। ਸਾਡੇ ਵਾਂਗ ਸੋਚਣ ਵਾਲੇ ਦੇਸ਼ਾਂ ਦਾ ਸਾਥ ਦੇਣ ਲਈ ਅਸੀਂ ਤਿਆਰ ਹਾਂ। ਆਮ ਤੌਰ 'ਤੇ 7-8 ਚੀਨੀ ਜਹਾਜ਼ ਹਿੰਦ ਮਹਾਸਾਗਰ ਵਿਚ ਰਹਿੰਦੇ ਹਨ।

Posted By: Tejinder Thind