ਨਵੀਂ ਦਿੱਲੀ, ਏਐੱਨਆਈ: ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਇਕ ਇਤਿਹਾਸਕ ਘਟਨਾ ਹੈ। ਇਸ ਦੌਰਾਨ ਕਿਸੇ ਇਕ ਵਿਅਕਤੀ ਨੂੰ ਮਹੱਤਵ ਦੇਣਾ ਸਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਵਹਿਮ ਪੈਦਾ ਕੀਤਾ ਜਾ ਰਿਹਾ ਹੈ। ਕਦੇ ਉਹ ਕਹਿੰਦੇ ਹਨ ਕਿ ਪਾਸਪੋਰਟ ਚਾਹੀਦਾ, ਕਦੇ ਕਹਿੰਦੇ ਹਨ ਪਾਸਪੋਰਟ ਨਹੀਂ ਚਾਹੀਦਾ। ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਿਦੇਸ਼ ਦਫ਼ਤਰ ਤੇ ਹੋਰ ਏਜੰਸੀਆਂ ਵਿਚਕਾਰ ਮਤਭੇਦ ਹਨ। ਸਾਡੇ ਕੋਲ MOU ਹੈ, ਜੋ ਬਦਲਿਆ ਨਹੀਂ ਜਾ ਸਕਦਾ ਤੇ ਇਸ ਮੁਤਾਬਿਕ ਪਾਸਪੋਰਟ ਜ਼ਰੂਰੀ ਹੈ।

ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਵੱਲੇ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਗਏ ਹਨ। ਇਸ ਮੁਤਾਬਿਕ ਕਰਤਾਰਪੁਰ ਜਾਣ ਵਾਲੇ ਤੀਰਥਯਾਤਰੀਆਂ ਕੋਲ ਸਾਰੇ ਦਸਤਾਵੇਜ਼ ਹੋਣਾ ਲਾਜ਼ਮੀ ਹੈ। ਮੌਜੂਦਾ MOU 'ਚ ਕੋਈ ਇਕਤਰਫ਼ਾ ਸੋਧ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਦੋਵਾਂ ਧਿਰਾਂ ਦੀ ਸਹਿਮਤੀ ਜ਼ਰੂਰੀ ਹੈ।

ਦੱਸ ਦੇਈਏ ਕਿ ਨਵੋਜਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਚਿੱਠੀ ਲਿਖ ਕੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਕਰਤਾਰਪੁਲ ਲਾਂਘੇ ਦੇ ਉਦਘਾਟਨ ਜਾਣ ਲਈ ਮਨਜ਼ੂਰੀ ਮੰਗੀ ਹੈ। ਚਿੱਠੀ 'ਚ ਕਿਹਾ ਗਿਆ ਹੈ, 'ਵਾਰ-ਵਾਰ ਯਾਦ ਦਿਲਾਉਣ ਤੋਂ ਬਾਅਦ ਵੀ ਮੈਨੂੰ ਜਵਾਬ ਨਹੀਂ ਮਿਲਿਆ ਹੈ ਕਿ ਸਰਕਾਰ ਨੇ ਮੈਨੂੰ ਉਦਘਾਟਨ 'ਚ ਜਾਣ ਲਈ ਇਜਾਜ਼ਤ ਦਿੱਤੀ ਹੈ ਜਾਂ ਨਹੀਂ।'

Posted By: Amita Verma