ਨਵੀਂ ਦਿੱਲੀ, ਪੀਟੀਆਈ : ਪਿਛਲੇ ਅੱਠ 'ਚ ਗੈਰ-ਕਾਨੂੰਨੀ ਸ਼ਿਕਾਰ ਤੇ ਹੋਰ ਕਾਰਨਾਂ ਕਰ ਕੇ ਦੇਸ਼ 'ਚ 750 ਚੀਤਿਆਂ (ਟਾਈਗਰਜ਼) ਦੀ ਮੌਤ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਆਧਿਕਾਰਿਕ ਅੰਕੜਿਆਂ ਮੁਤਾਬਕ 173 'ਤੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਚੀਤਿਆਂ ਦੀ ਇਨ੍ਹਾਂ ਕੁੱਲ ਮੌਤਾਂ 'ਚੋਂ 369 ਕੁਦਰਤੀ ਕਾਰਨਾਂ ਨਾਲ, 168 ਗੈਰ-ਕਾਨੂੰਨੀ ਸ਼ਿਕਾਰ ਕਾਰਨ, 70 ਮੌਤਾਂ ਦੀ ਜਾਂਚ ਦੇ ਦਾਇਰੇ 'ਚ ਤੇ 42 ਗੈਰ-ਕੁਦਰਤੀ ਕਾਰਨਾਂ ਹੋਈ ਹੈ ਜਿਨ੍ਹਾਂ 'ਚ ਦੁਰਘਟਨਾ ਜਾਂ ਸੰਘਰਸ਼ ਦੀ ਘਟਨਾਵਾਂ ਸ਼ਾਮਲ ਹੈ।

ਰਾਸ਼ਟਰੀ ਚੀਤਾ ਸੁਰੱਖਿਆ ਅਥਾਰਟੀ (ਐੱਨਟੀਸੀਏ) ਨੇ ਇਕ ਪੀਟੀਆਈ ਪੱਤਰਕਾਰ ਵੱਲੋਂ ਦਾਇਰ ਇਕ ਆਰਟੀਆਈ ਕਵੇਰੀ ਦੇ ਜਵਾਬ 'ਚ ਕਿਹਾ 2012 ਤੇ 2019 'ਚ ਅੱਠ ਸਾਲ ਦੇ ਸਮੇਂ ਦੌਰਾਨ 101 ਵੱਡੀਆਂ ਬਿੱਲੀਆਂ (ਚੀਤਾ) ਦੀ ਜਬਤੀ ਹੋਈ। NTCA ਨੂੰ 2010 ਤੇ ਮਈ 2020 'ਚ ਚੀਤਿਆਂ ਦੀ ਮੌਤਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਸੀ। ਹਾਲਾਂਕਿ ਇਸ ਨੇ 2012 ਤੋਂ ਸ਼ੁਰੂ ਹੋਣ ਵਾਲੇ ਅੱਠ ਸਾਲਾਂ ਲਈ ਸਿਰਫ਼ ਡਾਟਾ ਪ੍ਰਦਾਨ ਕੀਤਾ। ਵਾਤਾਵਰਨ ਤੇ ਜਲਵਾਯੂ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਸੰਬਰ ਨੇ ਕਿਹਾ ਸੀ ਕਿ ਦੇਸ਼ 'ਚ ਚੀਤਿਆਂ ਦੀ ਆਬਾਦੀ ਪਿਛਲੇ ਚਾਰ ਸਾਲਾਂ 'ਚ 2,226 ਤੋਂ 2,976 ਹੋ ਗਈ ਹੈ।

Posted By: Sunil Thapa