v> ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ (Coronavirus) ਦੀ ਰੋਕਥਾਮ ਲਈ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਵੱਲੋਂ ਗਠਿਤ ਨੈਸ਼ਨਲ ਟਾਸਕ ਫੋਰਸ ਨੇ ਕੋਵਿਡ-19 ਦੇ ਹਾਈ ਰਿਸਕ ਮਾਮਲਿਆਂ 'ਚ ਹਾਈਡ੍ਰੋਸੀਕਲੋਰੋਕਵੀਨ (Hydroxychloroquine) ਦਾ ਇਸਤੇਮਾਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਨਾਲ ਹੀ ਬਿਨਾਂ ਡਾਕਟਰ ਦੀ ਸਲਾਹ ਦੇ ਇਹ ਦਵਾਈ ਲੈਣ ਲਈ ਮਨ੍ਹਾਂ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਲੇਰੀਆ ਰੋਕੂ ਇਸ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਨੂੰ ਕੋਰੋਨਾ ਨਾਲ ਨਜਿੱਠਣ 'ਚ ਸੰਭਾਵੀ ਗੇਮਚੇਂਜਰ ਦੇ ਤੌਰ 'ਤੇ ਪੇਸ਼ ਕੀਤਾ ਸੀ।

Posted By: Seema Anand