ਨਈ ਦੁਨੀਆ : ਭਾਰਤ ’ਚ ਕੋਰੋਨਾ ਦੇ ਕੇਸ ਰੋਜ਼ਾਨਾ ਨਵਾਂ ਰਿਕਾਰਡ ਬਣ ਰਹੇ ਹਨ। ਸਵਾਲ ਉੱਠ ਰਿਹਾ ਹੈ ਕਿ ਜਦ ਬਾਕੀ ਦੇਸ਼ਾਂ ਨੇ ਕੋਰੋਨਾ ਮਹਾਮਾਰੀ ’ਤੇ ਕਾਬੂ ਪਾ ਲਿਆ, ਉਦੋਂ ਪਹਿਲੀ ਲਹਿਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੂਜੀ ਲਹਿਰ ’ਚ ਭਾਰਤ ’ਚ ਅਜਿਹੇ ਹਾਲਾਤ ਕਿਉਂ ਬਣ ਗਏ? ਕੁਝ ਲੋਕ ਇਸ ਨੂੰ ਚੋਣ ਰੈਲੀਆਂ ਤਾਂ ਕੁਝ ਕੁੰਭ ਜਿਹੇ ਸਮਾਗਮਾਂ ਨੂੰ ਜਿੰਮੇਦਾਰ ਠਹਿਰਾ ਰਹੇ ਹਨ। ਫਿਲਹਾਲ, ਭਾਰਤ ’ਚ ਕੋਰੋਨਾ ਦੇ ਮਾਮਲੇ ਵਧਣ ਦਾ ਅਸਲ ਕਾਰਨ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ (Scientist Dr. Soumya Swaminathan) ਨੇ ਦੱਸਿਆ ਹੈ।

ਡਾ. ਸੌਮਿਆ ਸਵਾਮੀਨਾਥਨ ਦਾ ਮੰਨਣਾ ਹੈ ਕਿ ਭਾਰਤ ’ਚ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਜੋ ਪਹਿਲਾਂ ਦੇ Variants ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ ਤੇ ਇਹੀ ਕਾਰਨ ਹੈ ਕਿ ਭਾਰਤ ’ਚ ਤੇਜ਼ੀ ਨਾਲ ਕੇਸ ਵਧ ਰਹੇ ਹਨ ਤੇ ਲੋਕਾਂ ਦੀਆਂ ਮੌਤ ਵੀ ਹੋ ਰਹੀਆਂ ਹਨ। ਉੱਥੇ ਹੀ ਡਾ. ਸਵਾਮੀਨਾਥਨ ਨੇ ਟੀਕਾਕਰਨ ਦੀ ਘੱਟ ਰਫਤਾਰ ਨੂੰ ਵੀ ਕੋਰੋਨਾ ਇਨਫੈਕਸ਼ਨ ਫੈਲਣ ਦਾ ਵੱਡਾ ਕਾਰਨ ਦੱਸਿਆ ਹੈ। ਪੜ੍ਹੋ ਭਾਰਤੀ ਬਾਲ ਰੋਗ ਵਿਗਿਆਨੀ ਤੇ ਡਬਲਯੂਐੱਚਓ ਦੀ ਟਾਪ ਵਿਗਿਆਨੀ ਡਾ. ਸਵਾਮੀਨਾਥਨ ਦਾ ਪੂਰਾ ਬਿਆਨ


ਇਕ ਇੰਟਰਵਿਊ ’ਚ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ, ਕੋਰੋਨਾ ਦਾ ਨਵਾਂ Variant ਬੀ.1.617 ਭਾਰਤ ’ਚ ਅਕਤੂਬਰ 2020 ’ਚ ਪਾਇਆ ਗਿਆ ਸੀ, ਉੱਥੇ ਹੀ ਹੁਣ ਭਾਰਤ ’ਚ ਕੋਰੋਨਾ ਵਿਸਫੋਟ ਦਾ ਸਭ ਤੋਂ ਵੱਡਾ ਕਾਰਨ ਹੈ। ਇਹੀ ਨਵਾਂ Variant ਹੁਣ ਦੇਸ਼ ’ਚ ਹਰ ਦਿਨ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਤੇ ਇਹ ਜਾਨਲੇਵਾ ਸਾਬਿਤ ਹੋ ਰਿਹਾ ਹੈ। ਇਹ ਸਰੀਰ ’ਚ Antibodies ਬਣਾਉਣ ਤੋਂ ਵੀ ਰੋਕਦਾ ਹੈ ਤੇ ਪੁਰਾਣੇ Variant ਦੇ ਮੁਕਾਬਲੇ ਕਾਫੀ ਤੇਜ਼ੀ ਨਾਲ Mutate ਕਰਦਾ ਹੈ।

Posted By: Rajnish Kaur