ਨਵੀਂ ਦਿੱਲੀ, ਜੇਐੱਨਐੱਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਰਚੂਅਲ ਮੀਟਿੰਗ ਰਾਹੀਂ ਬੀਰਭੂਮ, ਕੋਲਕਾਤਾ, ਮਾਲਦਾ ਤੇ ਮੁਰਸ਼ੀਦਾਬਾਦ ਦੇ ਵੋਟਰਾਂ ਨੂੰ ਸੰਬੋਧਿਤ ਕੀਤਾ ਹੈ। ਆਪਣੇ ਸੰਬੋਧਨ ’ਚ ਪੀਐੱਮ ਮੋਦੀ ਨੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਤੇ ਸੀਐੱਮ ਮਮਤਾ ਬੈਨਰਜੀ ’ਤੇ ਜੰਮ ਕੇ ਨਿਸ਼ਾਨਾ ਵਿਨਿ੍ਹਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਹੋ ਰਹੀਆਂ ਚੋਣਾਂ ਸਿਰਫ਼ ਸੱਤਾ ਬਦਲਣ ਲਈ ਨਹੀਂ ਹੈ। ਮੈਂ ਇਨ੍ਹਾਂ ਚੋਣਾਂ ’ਚ ਇਕ ਚਾਹਵਾਨ, ਇਕ ਆਸ਼ਾਵਾਦੀ ਪੱਛਮੀ ਬੰਗਾਲ ਨੂੰ ਤਰੱਕੀ ਕਰਦੇ ਹੋਏ ਦੇਖ ਰਿਹਾ ਹਾਂ। ਸ਼ਾਂਤੀ , ਸੁਰੱਖਿਆ ਤੇ ਵਿਕਾਸ ਬੰਗਾਲ ’ਚ ਦੇਖਣ ਨੂੰ ਮਿਲ ਰਿਹਾ ਹੈ।

Posted By: Rajnish Kaur