ਕੋਲਕਾਤਾ, ਏਜੰਸੀਆਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਦੇ ਬਿ੍ਗੇਡ ਪਰੇਡ ਗ੍ਰਾਊਂਡ ’ਚ ਵੱਡੀ ਰੈਲੀ ਟੀਐਮਸੀ ਹਾਫ, ਇਸ ਵਾਰ ਸਾਫ। ਉਨ੍ਹਾਂ ਨੇ ਕਿਹਾ ਕਿ ਲੋਕਸਭਾ ਚੋਣਾਂ ’ਚ ਤੁਸੀਂ ਚੁੱਪ-ਚਾਪ ਕਮਲ ਛਾਪ ਨਾਲ ਕਮਾਲ ਕੀਤਾ। ਤੁਹਾਡੇ ਇਕ ਵੋਟ ਦੀ ਤਾਕਤ ਕਸ਼ਮੀਰ ਤੋਂ ਲੈ ਕੇ ਅਯੁੱਧਿਆ ਤਕ ਦਿਖੀ ਹੈ। ਇਸ ਵਾਰ ਤੁਹਾਨੂੰ ਜ਼ੋਰ ਨਾਲ ਛਾਪ, ਟੀਐੱਮਸੀ ਸਾਫ ਦੇ ਇਰਾਦੇ ਨਾਲ ਅੱਗੇ ਵਧਣਾ ਹੈ।

ਭਾਜਪਾ ਉਹ ਪਾਰਟੀ ਹੈ, ਜਿਸ ਦੇ ਡੀਐੱਨਏ ’ਚ ਬੰਗਾਲ ਦਾ ਸੂਤਰ ਹੈ। ਭਾਜਪਾ ਉਹ ਪਾਰਟੀ ਹੈ ਜਿਸ ’ਤੇ ਬੰਗਾਲ ਦਾ ਅਧਿਕਾਰ ਹੈ। ਭਾਜਪਾ ਉਹ ਪਾਰਟੀ ਹੈ ਜਿਸ ’ਤੇ ਬੰਗਾਲ ਦਾ ਕਰਜ ਹੈ। ਭਾਜਪਾ ਇਹ ਕਰਜ ਕਦੇ ਚੁੱਕਾ ਨਹੀਂ ਸਕਦੀ ਪਰ ਬੰਗਾਲ ਦੀ ਮਿੱਟੀ ਦਾ ਤਿਲਕ ਲਗਾ ਕੇ ਉਸ ਦੇ ਵਿਕਾਸ ਦੀ ਨਵੀਂ ਉਚਾਈ ’ਤੇ ਪਹੁੰਚਾਉਣਾ ਚਾਹੁੰਦੀ ਹੈ।


ਮਮਤਾ ਬਨਰਜੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੰਗਾਲ ਨੇ ਤੁਹਾਨੂੰ ਦੀਦੀ ਦੇ ਰੂਪ ’ਚ ਚੁਣਿਆ ਸੀ ਪਰ ਤੁਸੀਂ ਸਿਰਫ਼ ਇਕ ਭਤੀਜੇ ਦੀ ਭੂਆ ਬਣ ਕੇ ਰਹਿ ਗਈ। ਬੰਗਾਲ ਨੇ ਬਦਲਾਅ ਲਈ ਮਾਮਤਾ ਦੀਦੀ ’ਤੇ ਭਰੋਸਾ ਕੀਤਾ ਸੀ ਪਰ ਦੀਦੀ ਨੇ ਇਹ ਭਰੋਸਾ ਤੋੜ ਦਿੱਤਾ। ਇਨ੍ਹਾਂ ਲੋਕਾਂ ਨੇ ਬੰਗਾਲ ਦਾ ਵਿਸ਼ਵਾਸ ਤੋੜਿਆ ਹੈ। ਇਨ੍ਹਾਂ ਲੋਕਾਂ ਨੇ ਬੰਗਾਲ ਨੂੰ ਅਪਮਾਨਤ ਕੀਤਾ। ਇੱਥੇ ਦੀਆਂ ਭੈਣ-ਬੇਟੀਆਂ ’ਤੇ ਅਤਿਆਚਾਰ ਕੀਤਾ ਪਰ ਇਹ ਲੋਕ ਬੰਗਾਲ ਦੀ ਉਮੀਦ ਕਦੇ ਨਹੀਂ ਤੋੜ ਸਕੇ।

Posted By: Rajnish Kaur