ਕੋਲਕਾਤਾ, ਜੇਐੱਨਐੱਨ : ਬੰਗਾਲ ’ਚ ਐਤਵਾਰ ਨੂੰ ਚੋਣ ਪ੍ਰਚਾਰ ਦੇ ਲਈ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੂਚ ਬਿਹਾਰ ਜ਼ਿਲ੍ਹੇ ਦੇ ਸ਼ੀਤਲਕੂਚੀ ’ਚ ਇਕ ਦਿਨ ਪਹਿਲਾ ਹੋਈ ਹਿੰਸਾ ਦੀ ਘਟਨਾ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਲੰਬੇ ਹੱਥੀ ਲਿਆ। ਨਦੀਆਂ ਜ਼ਿਲ੍ਹੇ ਦੇ ਸ਼ਾਂਤੀਪੁਰ ’ਚ ਰੋਡ ਸ਼ੋਅ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਕੂਚਬਿਹਾਰ ਦੀ ਘਟਨਾ ਦੀਦੀ ਦੇ ਭਾਸ਼ਣ ਦਾ ਨਤੀਜਾ ਹੈ। ਮਮਤਾ ਬੈਨਰਜੀ ਨੇ ਆਪਣੇ ਭਾਸ਼ਣ ’ਚ ਕੇਂਦਰੀ ਬਲਾਂ ਦਾ ਘੇਰਾਵ ਕਰਨ ਲਈ ਲੋਕਾਂ ਨੂੰ ਉਕਸਾਇਆ ਸੀ।


ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਸੀਆਈਐੱਸਐੱਫ ਜਵਾਨਾਂ ਤੋਂ ਰਾਈਫਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਸ਼ਾਹ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਮਮਤਾ ਸਿਰਫ ਚਾਰ ਲੋਕਾਂ ਨੂੰ ਸ਼ਰਧਾਂਜਲੀ ਦਿੰਦੀ ਹੈ। ਆਨੰਦ ਬਰਮਨ ਨੂੰ ਦੀਦੀ ਨੇ ਸ਼ਰਧਾਂਜਲੀ ਨਹੀਂ ਦਿੱਤੀ। ਮਾਮਤਾ ਦੀਦੀ ਮੌਤ ’ਚ ਵੀ ਤਸੱਲੀ ਤੇ ਵੋਟ ਦੀ ਸਿਆਸਤ ਕਰ ਰਹੀ ਹੈ। ਦੀਦੀ ਨੇ ਰਾਜਨੀਤੀ ਨੂੰ ਕਿੰਨਾ ਹੇਠਾ ਸੁੱਟਿਆ ਹੈ, ਇਹ ਇਸ ਦਾ ਇਕ ਉਦਾਹਰਣ ਹੈ।


ਸ਼ਾਹ ਨੇ ਕਿਹਾ ਕਿ ਸਾਨੂੰ ਆਨੰਦ ਬਰਮਨ ਦੇ ਨਾਲ ਮਾਰੇ ਗਏ ਚਾਰ ਹੋਰ ਲੋਕਾਂ ਦੀ ਮੌਤ ਦਾ ਦੁੱਖ ਹੈ। ਮਮਤਾ ਬੈਨਰਜੀ ਨੇ ਆਨੰਦ ਦੀ ਮੌਤ ’ਤੇ ਨਾ ਇਕ ਬਿਆਨ ਦਿੱਤਾ ਤੇ ਨਾ ਹੀ ਸ਼ਰਧਾਂਜਲੀ ਦਿੱਤੀ। ਗ੍ਰਹਿ ਮੰਤਰੀ ਨੇ ਕਿਹਾ ਬੰਗਾਲ ’ਚ ਚੋਣਾਂ ਦੌਰਾਨ ਹੁਣ ਤਕ ਭਾਜਪਾ ਦੇ ਪੰਜ ਵਰਕਰਾਂ ਦੀ ਮੌਤ ਹੋ ਚੁੱਕੀ ਹੈ। ਸ਼ਾਹ ਨੇ ਕਿਹਾ ਕਿ ਦੋ ਮਈ ਨੂੰ ਬੰਗਾਲ ’ਚ ਕਮਲ ਲਿਖ ਕੇ ਰਹੇਗਾ।

ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਚੌਥੇ ਪੜਾਅ ਦੇ ਮਤਦਾਨ ਦੌਰਾਨ ਸਥਾਨਕ ਲੋਕਾਂ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ ਸੀਆਈਐੱਸਐੱਫ ਦੇ ਜਵਾਨਾਂ ਨੇ ਆਪਣੇ ਬਚਾਅ ’ਚ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਜਿਸ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਰਿਪੋਰਟਜ਼ ਮੁਤਾਬਕ ਸਥਾਨਕ ਲੋਕਾਂ ਨੇ ਸੀਆਈਐੱਸਐੱਫ ਜਵਾਨਾਂ ਤੋਂ ਉਨ੍ਹਾਂ ਦੀਆਂ ਰਾਈਫਲਾਂ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਰੈਲੀ ’ਚ ਲੋਕਾਂ ਨੂੰ ਮਤਦਾਨ ਕਰਨ ’ਚ ਰੁਕਾਵਟ ਪੈਦਾ ਕਰਨ ’ਤੇ ਕੇਂਦਰੀ ਬਲਾਂ ਦਾ ਘੇਰਾਵ ਕਰਨ ੍ਰਈ ਕਿਹਾ ਸੀ। ਇਸ ਤੋਂ ਬਾਅਦ ਇਹ ਘਟਨਾ ਘਟ ਗਈ।

Posted By: Rajnish Kaur