ਨਵੀਂ ਦਿੱਲੀ, ਏਜੰਸੀਆਂ : ਦੇਸ਼ ’ਚ ਵਧਦੇ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੀ ਸਥਿਤੀ ਗੰਭੀਰ ਦੱਸੀ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਆਰਤੀ ਆਹੂਜਾ ਨੇ ਦੱਸਿਆ ਕਿ ਦੇਸ਼ ’ਚ 12 ਸੂਬੇ ਅਜਿਹੇ ਹਨ ਜਿੱਥੇ ਇਕ ਲੱਖ ਤੋਂ ਵੀ ਜ਼ਿਆਦਾ ਇਨਫੈਕਟਿਡ ਮਾਮਲੇ ਹਨ। 7 ਸੂਬਿਆਂ ’ਚ 50,000 ਤੋਂ ਇਕ ਲੱਖ ਦੇ ਵਿਚਕਾਰ ਮਾਮਲਿਆਂ ਦੀ ਗਿਣਤੀ ਬਣੀ ਹੋਈ ਹੈ।

17 ਸੂਬੇ ਅਜਿਹੇ ਹਨ ਜਿੱਥੇ 50,000 ਤੋਂ ਵੀ ਘੱਟ ਕੋਰੋਨਾ ਦੇ ਇਨਫੈਕਟਿਡ ਮਾਮਲਿਆਂ ਦੀ ਗਿਣਤੀ ਹੈ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਕੇਰਲ , ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ, ਗੁਜਰਾਤ, ਤਾਮਿਲਨਾਡੂ, ਛੱਤੀਸਗੜ੍ਹ, ਪੱਛਮੀ ਬੰਗਾਲ, ਹਰਿਆਣਾ ਤੇ ਬਿਹਾਰ ’ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਨੇ ਦੱਸਿਆ ਕਿ ਦੇਸ਼ ’ਚ 24 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ ਜਿੱਥੇ 15 ਫ਼ੀਸਦੀ ਤੋਂ ਜ਼ਿਆਦਾ Positivity rate ਹੈ। 5 ਤੋਂ 15 ਫ਼ੀਸਦੀ Positivity rate 9 ਸੂਬਿਆਂ ’ਚ ਹੈ। 5 ਫ਼ੀਸਦੀ ਤੋਂ ਘੱਟ Positivity rate ਰੇਟ 3 ਸੂਬਿਆਂ ’ਚ ਹੈ।

Posted By: Rajnish Kaur