ਨਵੀਂ ਦਿੱਲੀ, ਜੇਐੱਨਐੱਨ : ਆਪਣੀ ਬਹਾਦੁਰੀ ਤੇ ਸੂਝਬੂਝ ਨਾਲ ਅੰਗਰੇਜੀ ਹਕੂਮਤ ਦੀ ਨੀਂਦ ਉਡਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ ਦਾ ਜਨਮ ਅੱਜ ਹੀ ਦੇ ਦਿਨ ਸਾਲ 1897 ’ਚ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਹੋਇਆ ਸੀ। ਉਹ ਉੱਚ ਚੋਟੀ ਦੇ ਕਵੀ, ਸ਼ਾਇਰ, ਅਨੁਵਾਦਕ ਤੇ ਸਾਹਿਤਕਾਰ ਵੀ ਸੀ। ਉਨ੍ਹਾਂ ਦੀ ਪ੍ਰਸਿੱਧ ਰਚਨਾ ‘ਸਰਫੋਰਸ਼ੀ ਦੀ ਤਮੰਨਾ...’ ਗਾਉਂਦੇ ਹੋਏ ਪਤਾ ਨਹੀਂ ਕਿੰਨੇ ਕ੍ਰਾਂਤੀਕਾਰੀ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਫੰਦੇ ’ਤੇ ਝੂਲ ਗਏ। ਅੰਗਰੇਜਾਂ ਨੇ ਇਤਿਹਾਸਿਕ ਕਾਕੋਰੀ ਕਾਂਡ ’ਚ ਮੁਕਦਮੇ ਦੇ ਨਾਟਕੇ ਦੇ ਬਾਅਦ 19 ਦਸੰਬਰ 1927 ਨੂੰ ਉਨ੍ਹਾਂ ਨੂੰ ਗੋਰਖਪੁਰ ਦੀ ਜੇਲ੍ਹ ’ਚ ਫਾਂਸੀ ’ਤੇ ਚੜ੍ਹਾ ਦਿੱਤਾ ਸੀ।


ਪੰਡਿਤ ਰਾਮ ਪ੍ਰਸਾਦ ਬਿਸਮਿਲ ਨੂੰ ਉਨ੍ਹਾਂ ਦੀ 124ਵੀਂ ਜੈਅੰਤੀ ’ਤੇ ਪੂਰਾ ਦੇਸ਼ ਨਮਨ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਸਮੇਤ ਹੋਰ ਆਗੂਆਂ ਨੇ ਇਸ ਮੌਕੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਮਾਂ ਭਾਰਤੀ ਦੇ ਅਮਰ ਪੁੱਤਰ, ਭਾਰਤੀ ਆਜ਼ਾਦੀ ਸੰਗ੍ਰਾਮ ਦੀ ਕ੍ਰਾਂਤੀਕਾਰੀ ਧਾਰਾ ਦੇ ਮੁੱਖ ਸੇਨਾਨੀ ਅਮਰ ਸ਼ਹੀਦ ਪੰਡਿਤ ਰਾਮ ਪ੍ਰਸਾਦ ਬਿਸਮਿਲ ਜੀ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਕੋਟੀ-ਕੋਟੀ ਨਮਨ। ਤੁਹਾਡਾ ਬਲੀਦਾਨੀ ਜੀਵਨ ਸਾਨੂੰ ਰਾਸ਼ਟਰੀ ਸੇਵਾ ਲਈ ਯੁਗਾਂ-ਯੁਗਾਂ ਤਕ ਪ੍ਰੇਰਿਤ ਕਰਦਾ ਰਹੇਗਾ।


ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਕਿਹਾ ਕਿ ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ...’ ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਮਾਂ ਭਾਰਤੀ ਦੇ ਵੀਰ ਪੁੱਤਰ ਰਾਮ ਪ੍ਰਸਾਦ ਬਿਸਮਿਲ ਜੀ ਦੀ ਜੈਅੰਤੀ ’ਤੇ ਸਾਦਰ ਨਮਨ ਤੇ ਸ਼ਰਧਾਂਜਲੀ।

ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲਾਲੂ ਨੇ ਟਵੀਟ ਕਰ ਕੇ ਕਿਹਾ ਮਹਾਨ ਕ੍ਰਾਂਤੀਕਾਰੀ, ਆਜ਼ਾਦੀ ਅੰਦੋਲਨ ਦੇ ਯੋਧਾ ਰਾਮ ਪ੍ਰਸਾਦ ਬਿਸਮਿਲ ਜੀ ਦੀ ਜੈਅੰਤੀ ’ਤੇ ਉਨ੍ਹਾਂ ਨੂੰ ਸਾਦਰ ਨਮਨ। ਤੁਹਾਡਾ ਜੀਵਨ ਦੇਸ਼ ਨੂੰ ਯੁਗਾਂ ਤਕ ਪ੍ਰੇਰਣਾ ਦਿੰਦਾ ਰਹੇਗਾ।

Posted By: Rajnish Kaur