ਨਵੀਂ ਦਿੱਲੀ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ Raisina Dialogue ਦੇ 6ਵੇਂ ਸੰਸਕਰਣ ਦਾ ਉਦਘਾਟਨ ਕਰਨਗੇ। ਰਵਾਂਡਾ ਦੇ ਰਾਸ਼ਟਰਪਤੀ ਪੌਲ ਕਗਾਮੇ ਤੇ ਡੈਨਮਾਰਕ ਦੇ ਪ੍ਰਧਾਨ ਮੰਤਰੀ, Matteo Frederickson ਵੀ ਮੁੱਖ ਮਹਿਮਾਨ ਦੇ ਰੂਪ ’ਚ ਉਦਘਾਟਨ ’ਚ ਸ਼ਾਮਿਲ ਹੋਣਗੇ। ਇਹ ਸੰਮੇਲਨ 13 ਤੋਂ 16 ਅਪ੍ਰੈਲ, 2021 ਤਕ ਕਰਵਾਇਆ ਜਾਵੇਗਾ।Raisina Dialogue 2016 ਤੋਂ ਹਰ ਸਾਲ ਕਰਵਾਇਆ ਜਾਂਣ ਵਾਲੇ ਭੂ-ਰਾਜਨੀਤੀ ਤੇ ਭੂ-ਅਰਥਸ਼ਾਸਤਰ ’ਤੇ ਭਾਰਤ ਦਾ ਮੁੱਖ ਸੰਮੇਲਨ ਹੈ। ਇਹ ਸੰਯੁਕਤ ਰੂਪ ਨਾਲ ਵਿਦੇਸ਼ੀ ਮੰਤਰਾਲੇ ਤੇ Observer Research Foundation ਦੁਆਰਾ ਕਰਵਾਇਆ ਜਾਂਦਾ ਹੈ।

ਇਹ ਹਨ ਤਿੰਨ ਵੱਡੇ ਏਜੰਡੇ


ਇਸ ਦੌਰਾਨ ਏਜੰਡੇ ਦੀ ਗੱਲ ਕਰੀਏ ਤਾਂ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ, ਰੁਕਾਵਟ ਰਹਿਤ ਸਪਲਾਈ ਚੇਨ ਬਣਾਈ ਰੱਖਣ ਤੇ ਚੀਨ ਦੀ ਘੇਰਾਬੰਦੀ ਵਧਾਉਣ ’ਤੇ ਚਰਚਾ ਹੋਵੇਗੀ।’

ਆਸਟਰੇਲੀਆ ਦੇ ਪ੍ਰਧਾਨ ਮੰਤਰੀ, Scott John Morrison ਵੀ ਬਾਅਦ ਦੇ ਇਕ ਸੈਸ਼ਨ ’ਚ ਸੰਮੇਲਨ ’ਚ ਭਾਗ ਲੈਣਗੇ। ਕੋਵਿਡ-19 ਮਹਾਮਾਰੀ ਦੇ ਅਸਾਧਾਰਣ ਹਾਲਾਤਾਂ ’ਚ ਇਸ ਨੂੰ ਆਨਲਾਈਨ ਕਰਵਾਉਣ ਦਾ ਫੈਸਲਾ ਲਿਆ ਹੈ।

ਵਿਦੇਸ਼ੀ ਮੰਤਰਾਲੇ ਨੇ ਇਕ ਬਿਆਨ ’ਚ ਦੱਸਿਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਅਪ੍ਰੈਲ ਨੂੰ ਇਕ ਵੀਡੀਓ ਸੰਦੇਸ਼ ਦੇ ਰਾਹੀਂ ਗੱਲਬਾਤ ਸ਼ੁਰੂ ਕਰਨਗੇ।’ ਦੱਸਿਆ ਜਾ ਰਿਹਾ ਹੈ ਕਿ ਰਵਾਂਡਾ ਰਾਸ਼ਟਰਪਤੀ ਪੌਲ ਕਗਾਮੇ ਤੇ ਡੈਨਮਾਰਕ ਦੇ ਪ੍ਰਧਾਨ ਮੰਤਰੀ Raisina Dialogue ’ਚ ਮੁੱਖ ਮਹਿਮਾਨ ਦੇ ਤੌਰ ’ਤੇ ਹਿੱਸਾ ਲੈਣਗੇ।

ਦੱਸਣਯੋਗ ਹੈ ਕਿ 2021 ਦੇ ਸੰਮੇਲਨ ’ਚ 50 ਸੈਸ਼ਨ ਹੋਣਗੇ ਜਿਸ ’ਚ 50 ਦੇਸ਼ ਤੇ ਬਹੁਪੱਖੀ ਸੰਗਠਨਾਂ ਦੇ 150 ਬੁਲਾਰੇ ਸ਼ਾਮਿਲ ਹੋਣਗੇ। 80 ਤੋਂ ਵੱਧ ਦੇਸ਼ਾਂ ਤੋਂ 2000 ਤੋਂ ਵਧ ਹਜ਼ਾਰ ਲੋਕਾਂ ਨੇ ਪ੍ਰੀ-ਰਜਿਸਟ੍ਰੇਸ਼ਨ ਕੀਤਾ ਹੈ ਤੇ ਵੱਡੀ ਗਿਣਤੀ ’ਚ ਵੱਖ-ਵੱਖ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।

Posted By: Rajnish Kaur