ਨਵੀਂ ਦਿੱਲੀ, ਐੱਨਐੱਨਆਈ : ਦੇਸ਼ ’ਚ ਕੋਰੋਨਾ ਵਾਇਰਸ ਦੀ ਗੰਬੀਰ ਸਥਿਤੀ ਨੂੰ ਦੇਖਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ’ਚ ਆਪਣੀਆਂ ਹੋਣ ਵਾਲੀਆਂ ਰੈਲੀਆਂ ਨੂੰ ਰੱਦ ਕਰ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਨੇ ਹੋਰ ਆਗੂਆਂ ਨੂੰ ਵੀ ਆਪਣੀਆਂ ਰੈਲੀਆਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਕੋਵਿਡ ਸੰਕਟ ਨੂੰ ਦੇਖਦੇ ਹੋਏ, ਮੈਂ ਪੱਛਮੀ ਬੰਗਾਲ ਦੀਆਂ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਸਿਆਸੀ ਦਲਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਜਿਹੇ ਸਮੇਂ ’ਚ ਇਨ੍ਹਾਂ ਰੈਲੀਆਂ ਨੂੰ ਜਨਤਾ ਤੇ ਦੇਸ਼ ਨੂੰ ਕਿੰਨਾ ਖ਼ਤਰਾ ਹੈ।


ਇਸ ਤੋਂ ਪਹਿਲਾਂ ਇਕ ਹੋਰ ਟਵੀਟ ’ਚ ਕਾਂਗਰਸੀ ਆਗੂ ਨੇ ਸਿਆਸੀ ਰੈਲੀਆਂ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਬਿਮਾਰ ਤੇ ਮਿ੍ਰਤਕਾਂ ਦੀ ਇੰਨੀ ਭੀੜ ਦੇਖੀ ਹੈ। ਸ਼ਨੀਵਾਰ ਨੂੰ ਰਾਹੁਲ ਗਾਂਧੀ ਨੇ ਦੇਸ਼ ’ਚ ਵਧਦੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਤੇ ਕਿਹਾ ਸੀ ਕਿ ਦੇਸ਼ ’ਚ ਸਪਸ਼ਟ ਟੀਕਾ ਸਿਆਸਤ ਦੀ ਜ਼ਰੂਰਤ ਹੈ।

Posted By: Rajnish Kaur