ਨਵੀਂ ਦਿੱਲੀ, ਏਜੰਸੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸੰਸਦ ਦਾ ਜ਼ਿਆਦਾ ਸਮਾਂ ਬਰਬਾਦ ਨਾ ਕਰਨ ਤੇ ਵਿਰੋਧੀ ਪਾਰਟੀਆਂ ਨੂੰ ਮਹਿੰਗਾਈ, ਕਿਸਾਨਾਂ ਤੇ ਪੈਗਾਸਸ ਦੇ ਮੁੱਦਿਆਂ ਨੂੰ ਸਦਨ ’ਚ ਚੁੱਕਣ ਦੇਣ ਨੂੰ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਲੋਕਤੰਤਰ ਦੀ ਨੀਂਹ ਇਹ ਹੈ ਕਿ ਸੰਸਦ ਮੈਂਬਰ ਲੋਕਾਂ ਦੀ ਆਵਾਜ਼ ਬਣਨ ਤੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਚਰਚਾ ਕਰਨ ਪਰ ਕੇਂਦਰ ਸਰਕਾਰ ਅਜਿਹਾ ਨਹੀਂ ਹੋਣ ਦੇ ਰਹੀ। ਵਿਰੋਧੀ ਪਾਰਟੀਆਂ ਪੈਗਾਸਸ ਜਾਸੂਸੀ ਮੁੱਦਿਆਂ ’ਤੇ ਚਰਚਾ ਤੇ ਸੰਸਦ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਨੂੰ ਲੈ ਕੇ ਸੰਸਦ ’ਚ ਰੋਜ਼ਾਨਾ ਹੰਗਾਮਾ ਹੋ ਰਿਹਾ ਹੈ। ਸੰਸਦ ਦੀ ਕਾਰਵਾਈ ਮੁਲਤਵੀ ਹੋ ਰਹੀ ਹੈ।

ਰਾਹੁਲ ਗਾਂਧੀ ਨੇ ਟਵਿੱਟਰ ’ਤੇ ਲਿਖਿਆ - ਸਾਡੇ ਲੋਕਤੰਤਰ ਦੀ ਨੀਂਹ ਇਹ ਹੈ ਕਿ ਸੰਸਦ ਜਨਤਾ ਦੀ ਆਵਾਜ ਬਣੇ ਤੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਚਰਚਾ ਕਰੇ। ਮੋਦੀ ਸਰਕਾਰ ਵਿਰੋਧੀ ਪਾਰਟੀਆਂ ਇਹ ਕੰਮ ਕਰਨ ਨਹੀਂ ਦੇ ਰਹੀ ਹੈ। ਸੰਸਦ ਦਾ ਜ਼ਿਆਦਾਤਰ ਸਮਾਂ ਬਰਬਾਦ ਨਾ ਕਰੋ, ਉਨ੍ਹਾਂ ਨੂੰ ਮਹਿੰਗਾਈ, ਕਿਸਾਨਾਂ ਤੇ ਪੈਗਾਸਸ ਬਾਰੇ ਗੱਲ ਕਰਨ ਦਿਓ।

ਪੈਗਾਸਸ ਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਸਦ ਦੇ ਦੋਵਾਂ ਸਦਨਾਂ ’ਚ ਗਤੀਰੋਧ ਬਣਿਆ ਹੋਇਆ ਹੈ। 19 ਜੁਲਾਈ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਸੀ ਪਰ ਅਜੇ ਤਕ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਰਹੀ ਹੈ। ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਪੈਗਾਸਸ ਜਾਸੂਸੀ ਮੁੱਦੇ ’ਤੇ ਚਰਚਾ ਕਰਨ ਲਈ ਸਰਕਾਰ ਦੇ ਤਿਆਰ ਹੋਣ ਤੋਂ ਬਾਅਦ ਹੀ ਸੰਸਦ ’ਚ ਗਤੀਰੋਧ ਖ਼ਤਮ ਹੋਵੇਗਾ।

Posted By: Rajnish Kaur