ਨਵੀਂ ਦਿੱਲੀ, ਏਐੱਨਆਈ : ਇਸ ਸਾਲ 17 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਪੋਲੀਓ ਟੀਕਾਕਰਣ ਮੁਹਿੰਮ ਹੁਣ 31 ਜਨਵਰੀ ਤੋਂ ਚਲਾਈ ਜਾਵੇਗੀ। ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ 31 ਜਨਵਰੀ 2021 ਨੂੰ ਪੋਲੀਓ ਟੀਕਾਕਰਣ ਦਿਵਸ ਨੂੰ ਪੁਨਰ ਨਿਰਧਾਰਿਤ ਕਰਨ ਦਾ ਫੈਸਲਾ ਲਿਆ ਹੈ। ਰਾਸ਼ਟਰੀ ਟੀਕਾਕਰਨ ਦਿਵਸ ਦੀ ਸ਼ੁਰੂਆਤ ਰਾਸ਼ਟਰਪਤੀ ਰਾਮਨਾਥ ਕੋਵਿੰਦ 30 ਜਨਵਰੀ ਨੂੰ ਰਾਸ਼ਟਰਪਤੀ ਭਵਨ ’ਚ ਬੱਚਿਆਂ ਨੂੰ ਪੋਲੀਓ Drop ਪਿਲਾ ਕੇ ਕਰਨਗੇ।


ਇਸ ਤੋਂ ਪਹਿਲਾ ਬੁੱਧਵਾਰ ਨੂੰ ਸਰਕਾਰ ਨੇ ਪੋਲੀਓ ਟੀਕਾਕਰਣ ਪ੍ਰੋਗਰਾਮ ਨੂੰ Unexpected Activities ਦੀ ਵਜ੍ਹਾ ਨਾਲ ਅਗਲੇ ਹੁਕਮ ਤਕ ਟਾਲ ਦਿੱਤਾ ਸੀ। ਇਸ ਪ੍ਰੋਗਰਾਮ ਦੇ ਤਹਿਤ ਦੇਸ਼ ਭਰ 0-5 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਪੋਲੀਓ ਡਰਾਪ ਦੇ ਇੰਤਜ਼ਾਰ ਲਈ ਵੈਕਸੀਨ ਦੀਆਂ ਦੋ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੋਗਰਾਮ ਨੂੰ ਟਾਲੇ ਜਾਣ ਬਾਰੇ ਸਾਰੇ ਸੂਬਿਆਂ ਨੂੰ 9 ਜਨਵਰੀ ਨੂੰ ਚਿੱਠੀ ਰਾਹੀਂ ਜਾਣਕਾਰੀ ਦਿੱਤੀ ਸੀ।

Posted By: Rajnish Kaur