ਨਵੀਂ ਦਿੱਲੀ, ਜੇਐੱਨਐੱਨ : ਸੰਸਦ ਦੇ ਮੌਸੂਨ ਸੈਸ਼ਨ ਦੀ ਸ਼ੁਰੂਆਤ ਹੀ ਹੰਗਾਮੇ ਨਾਲ ਹੋਈ ਤੇ ਉਸ ਤੋਂ ਬਾਅਦ ਕਾਰਵਾਈ ਮੁਲਤਵੀ ਹੀ ਰਹੀ ਹੈ। ਇਸ ਦੇ ਮੱਦੇਨਜ਼ਰ ਸੋਮਵਾਰ ਨੂੰ ਹੋਣ ਵਾਲੀ ਕਾਰਵਾਈ ’ਤੇ ਸਭ ਦੀਆਂ ਨਜ਼ਰਾਂ ਹਨ

ਦਰਅਸਲ ਪਿਛਲੇ ਹਫ਼ਤੇ ਪੈਗਾਸਸ ਜਾਸੂਸੀ ਕਾਂਡ ਤੇ ਖੇਤੀ ਕਾਨੂੰਨਾਂ ਦੇ ਵਿਰੋਧੀ ਅੰਦੋਲਨ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਹੰਗਾਮੇ ਕਾਰਨ ਸੰਸਦ ਚੱਲ ਨਹੀਂ ਸਕੀ। ਸਿਰਫ਼ ਰਾਜਸਭਾ ’ਚ ਸਿਰਫ਼ ਇਕ ਦਿਨ ਕੁਝ ਘੰਟਿਆਂ ਲਈ ਬਹਿਸ ਹੋਈ। ਦੱਸਣਯੋਗ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਇਆ ਹੈ ਤੇ 13 ਅਗਸਤ ਨੂੰ ਸਮਾਪਤ ਹੋਵੇਗਾ।

ਲੋਕਸਭਾ ਪ੍ਰਧਾਨ ਨੇ ਜਤਾਈ ਸੀ ਨਾਰਾਜ਼ਗੀ

ਵਿਰੋਧੀ ਆਗੂਆਂ ਨੇ ਹੰਗਾਮੇ ’ਤੇ ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਨਾਰਾਜ਼ਗੀ ਜਤਾਈ। ਪ੍ਰਸ਼ਨਕਾਲ ਦੌਰਾਨ ਵਿਰੋਧ ਦੇ ਹੰਗਾਮੇ ’ਤੇ ਉਨ੍ਹਾਂ ਨੇ ਕਿਹਾ, ‘ਸਰਕਾਰ ਜਵਾਬ ਦੇਣਾ ਚਾਹੁੰਦੀ ਹੈ। ਤੁਸੀਂ ਨਾਅਰੇਬਾਜ਼ੀ ਕਰ ਕੇ ਜਵਾਬ ਮੰਗ ਰਹੇ ਹੋ, ਇਹ ਸਹੀ ਨਹੀਂ ਹੈ।’ ਦੱਸਣਯੋਗ ਹੈ ਕਿ ਸੰਸਦ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੀ ਹੰਗਾਮੇ ਨਾਲ ਹੋਈ ਤੇ ਉਸ ਤੋਂ ਬਾਅਦ ਕਾਰਵਾਈ ਮੁਲਤਵੀ ਹੀ ਰਹੀ ਹੈ। ਪਿਛਲੇ ਹਫ਼ਤੇ ਪੈਗਾਸਸ ਜਾਸੂਸੀ ਕਾਂਡ ਤੇ ਖੇਤੀ ਕਾਨੂੰਨਾਂ ਦੇ ਵਿਰੋਧੀ ਅੰਦੋਲਨ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਚੱਲ ਨਹੀਂ ਸਕੀ। ਸਿਰਫ਼ ਰਾਜਸਭਾ ’ਚ ਇਕ ਦਿਨ ਕੁਝ ਘੰਟਿਆਂ ਲਈ ਬਹਿਸ ਹੋਈ।

ਲੋਕਸਭਾ ’ਚ ਪਾਸ ਹੋਏ ਦੋ ਬਿੱਲ

ਵਿਰੋਧੀਆਂ ਦੇ ਹੰਗਾਮੇ ਦੌਰਾਨ ਲੋਕਸਭਾ ’ਚ ਅੱਜ ਦੋ ਬਿੱਲ ਰਾਸ਼ਟਰੀ ਖੁਰਾਕ ਤਕਨਾਲੋਜੀ ਉਦਮੀ (National Food Technology Entrepreneurship) ਤੇ ਪ੍ਰਬੰਧ ਸੰਸਥਾਨ ਬਿੱਲ (Management Bill) National Institute of Food Technology Entrepreneurship ਤੇ Management Bill 2021 ਤੇ Factor Regulation Amendment Bill 2020 ਪਾਸ ਹੋਇਆ। Factor Regulation Amendment Bill 2020 ਦੇ ਤਹਿਤ ਸੂਖਮ, ਛੋਟ ਤੇ ਦਰਮਿਆਨੇ ਉੱਦਮਾਂ ਨੂੰ ਉਧਾਰ ਦੇਣ ਦੀ ਸਹੂਲਤ ਪ੍ਰਾਪਤ ਕਰਨ ਲਈ ਜ਼ਿਆਦਾ ਰਾਸਤੇ ਪਹੁੰਚਣ ਦਾ ਪ੍ਰਸਤਾਵ ਕੀਤਾ ਗਿਆ ਹੈ। Factor Regulation Amendment Bill 2020 ਨੂੰ ਹੇਠਲੇ ਸਦਨ ’ਚ 14 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ। ਇਸ ਦੇ ਮਾਧਿਅਮ ਨਾਲ ਫੈਕਟਰ ਰੈਗੂਲੇਸ਼ਨ ਬਿੱਲ 2011 ’ਚ ਸੋਧ ਕੀਤੀ ਜਾ ਰਹੀ ਹੈ।

ਜਾਣੋ ਪਲ-ਪਲ ਦੇ ਅਪਡੇਟਜ਼

- ਪੈਗਾਸਸ ਜਾਸੂਸੀ ਮਾਮਲੇ ’ਤੇ ਹੰਗਾਮੇ ਦੇ ਕਾਰਨ ਅੱਜ ਦੀ ਕਰਵਾਈ ਵਾਰ-ਵਾਰ ਮੁਲਤਵੀ ਕੀਤੀ ਗਈ। ਇਸ ਦੌਰਾਨ ਹੰਗਾਮੇ ਵਿਚ ਦੋ ਬਿੱਲ ਪਾਸ ਕੀਤੇ ਗਏ।

- ਰਾਜਸਭਾ ’ਚ ਅੱਜ ਫਿਰ ਤੋਂ ਪੈਗਾਸਸ ਮੁੱਦਾ ਚੁੱਕਿਆ ਤੇ ਸਦਨ ਤੁਰੰਤ ਇਕ ਘੰਟੇ ਲਈ ਮੁਲਤਵੀ ਕਰਨੀ ਪਈ। ਉੱਥੇ ਹੀ ਲੋਕਸਭਾ ਵੀ ਦੁਪਹਿਰ ਦੋ ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ।

- ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਪ੍ਰਸ਼ਨਕਾਲ ’ਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ‘ਇਸ ਨੀਤੀ ’ਚ ਸੋਧ ਤੇ ਖੋਜ (Research) ’ਤੇ ਪੰਜ ਸਾਲ ’ਚ 50,000 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ’ਤੇ ਸਰਕਾਰ ਕੰਮ ਕਰ ਰਹੀ ਹੈ।’

- ਲੋਕਸਭਾ ’ਚ ਸਾਰੇ ਸੰਸਦ ਮੈਂਬਰਾਂ ਨੇ ਕਾਰਗਿਲ ਯੁੱਧ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਟੋਕੀਓ ਓਲੰਪਿਕਸ ’ਚ weightlifting ’ਚ ਰਜਤ ਪੁਰਸਕਾਰ ਜਿੱਤਣ ’ਤੇ ਮੀਰਾਬਾਈ ਚਾਲੂ ਨੂੰ ਵਧਾਈ ਦਿੱਤੀ ਗਈ।

- ਕਾਰਗਿਲ ਯੁੱਧ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਜਲੀ ਦੇਣ ਤੋਂ ਬਾਅਦ ਰਾਜਸਭਾ ’ਚ ਵਿਰੋਧੀ ਆਗੂਆਂ ਨੇ ਪੈਗਾਸਸ ਮੁੱਦੇ ’ਤੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ।

- ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ ਆਗੂ ਰਾਹੁਲ ਗਾਂਧੀ ਟਰੈਕਟਰ ਚੱਲਾ ਕੇ ਸੰਸਦ ਭਵਨ ’ਚ ਪਹੁੰਚੇ। ਉਨ੍ਹਾਂ ਨੇ ਕਿਹਾ, ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ। ਇਹ ਕਾਨੂੰਨ 2-3 ਵੱਡੇ ਉਦਯੋਗਪਤੀਆਂ ਲਈ ਹਨ। ਇਹ ਕਾਲੇ ਕਾਨੂੰਨ ਹਨ। ਮੈਂ ਕਿਸਾਨਾਂ ਦੇ ਸੰਦੇਸ਼ ਨੂੰ ਸੰਸਦ ਤਕ ਲੈ ਕੇ ਆਇਆ ਹਾਂ।’

- ਡੀਐੱਮਕੇ ਸੰਸਦ ਮੈਂਬਰ Tiruchi Siva ਨੇ ਪੈਗਾਸਸ ਜਾਸੂਸੀ ਮਾਮਲੇ ’ਤੇ ਚਰਚਾ ਦੀ ਮੰਗ ਦੇ ਨਾਲ ਕਾਰਵਾਈ ਰੱਦ ਕਰਨ ਦੇ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ।

- ਰਾਜਸਭਾ ’ਚ ਵਿਰੋਧੀ ਦਲਾਂ ਦੇ ਆਗੂਆਂ ਨੇ ਸਦਨ ’ਚ ਵਿਰੋਧੀ ਆਗੂ ਮੱਲੀਕਾਰਜੁਨ ਖੜਗੇ ਦੇ ਸੰਸਦ ਸਥਿਤ ਦਫ਼ਤਰ ’ਚ ਬੈਠਕ ਕੀਤੀ ਬੈਠਕ ’ਚ ਸਦਨ ’ਚ ਚੁੱਕੇ ਗਏ ਮੁੱਦਿਆਂ ਦੀ ਸਿਆਸਤ ’ਤੇ ਚਰਚਾ ਕੀਤੀ ਗਈ।

- ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾਰੀ ਤੇ ਮਨੀਕਮ ਟੈਗੋਰ (Manickam Tagore) ਨੇ ਕਥਿਤ ਸਰਕਾਰ ਦੁਆਰਾ ਪੈਗਾਸਸ ਸਪਾਈਵੇਅਰ ਦੇ ਇਸਤੇਮਾਲ ਦੇ ਮੁੱਦੇ ’ਤੇ ਚਰਚਾ ਲਈ ਲੋਕਸਭਾ ’ਚ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ।

ਸੰਸਦ ਦੀ ਕਾਰਜਵਾਈ ’ਚ 14 ਦਿਨਾਂ ’ਚ ਕਈ ਮੁੱਦਿਆਂ ’ਤੇ ਚਰਚਾ ਦਾ ਟੀਚਾ ਹੈ। ਇਸ ਹਫ਼ਤੇ ਫੈਕਟਰਿੰਗ ਰੈਗੂੁਲੇਸ਼ਨ ਬਿਲ (factoring regulation bill) ਤੇ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨੋਲੋਜੀ (Institute of Food Technology), Entrepreneurship and Management Bills ’ਤੇ ਲੋਕਸਭਾ ਦੀ ਮਨਜ਼ੂਰੀ ਦੀ ਜ਼ਰੂਰਤ ਹੈ ਜੋ ਪਿਛਲੇ ਹਫ਼ਤੇ ਪੈਗਾਸਸ ਜਾਸੂਸੀ ਪ੍ਰਕਰਣ, ਬਾਲਣ ਭਾਵ ਤੇਲ ਦੀਆਂ ਕੀਮਤਾਂ ’ਚ ਵਧਾ ਤੇ ਖੇਤੀ ਕਾਨੂੰਨਾਂ ’ਤੇ ਹੰਗਾਮੇ ਦੇ ਕਾਰਨ ਪਾਸ ਨਹੀਂ ਹੋ ਸਕੇ।

Posted By: Rajnish Kaur