Oxygen Audit Report: ਕੋਰੋਨਾ ਦੀ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ ’ਚ ਆਕਸੀਜਨ ਦੀ ਜ਼ਬਰਦਸਤ ਕਿੱਲਤ ਦੇਖਣ ਨੂੰ ਮਿਲੀ ਹੈ। ਕਈ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਹੋਈ। ਤਾਜ਼ਾ ਖੁਲਾਸਾ ਦਿੱਲੀ ਨੂੰ ਲੈ ਕੇ ਹੋਇਆ ਹੈ। ਦਰਅਸਲ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਉਦੋਂ ਆਕਸੀਜਨ ਦੀ ਜ਼ਬਰਦਸਤ ਮੰਗ ਕੇਂਦਰ ਸਰਕਾਰ ਨੂੰ ਕੀਤੀ ਸੀ।

ਪੂਰੀ ਸਪਲਾਈ ਨਾ ਹੋਣ ਨਾਲ ਮਾਮਲਾ ਸੁਪਰੀਮ ਕੋਰਟ ’ਚ ਗਿਆ ਤਾਂ ਸੁਪਰੀਮ ਕੋਰਟ ਨੇ ਆਕਸੀਜਨ ਆਡਿਟ ਕਮੇਟੀ (Oxygen Audit Committee) ਦਾ ਗਠਨ ਕੀਤਾ। ਹੁਣ Oxygen Audit Committee ਦੀ ਰਿਪੋਰਟ ਦੀ ਮੰਗ ਕੀਤੀ। ਦਿੱਲੀ ਸਰਕਾਰ ਨੂੰ ਕਰੀਬ 289 ਮੈਟ੍ਰਿਕ ਟਨ ਆਕਸੀਜਨ ਦੀ ਸਪਲਾਈ ਹੋਈ ਸੀ ਤੇ ਕਰੀਬ 1200 ਮੈਟ੍ਰਿਕ ਟਨ ਦੀ ਮੰਗ ਕੀਤੀ ਗਈ। ਹੁਣ ਇਹ ਰਿਪੋਰਟ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਦੌਰਾਨ ਜੱਜਾਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੇਜਰੀਵਾਲ ਸਰਕਾਰ ਦੀ ਇਸ ਹਰਕਤ ਦਾ ਅਸਰ ਉਨ੍ਹਾਂ 12 ਸੂਬਿਆਂ ’ਤੇ ਪਿਆ ਜਿੱਥੇ ਆਕਸੀਜਨ ਦੀ ਕਮੀ ਨਾਲ ਕਈ ਮਰੀਜ਼ਾਂ ਨੇ ਜਾਣ ਗਵਾਈ।


Oxygen Audit Report: ਭਾਜਪਾ ਭੜਕੀ


Oxygen Audit Report ਸਾਹਮਣੇ ਆਉਣ ਤੋਂ ਬਾਅਦ ਭਾਜਪਾ ਹਮਲਾਵਰ ਹੋ ਗਈ ਹੈ। ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਟਵੀਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਆਕਸੀਜਨ ਸੰਕਟ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਖੂਬ ਸਿਆਸਤ ਕੀਤੀ ਗਈ ਸੀ। ਕੇਜਰੀਵਾਲ ਨੇ ਆਕਸੀਜਨ ਸੰਕਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕੇਜਰੀਵਾਲ ਨੇ ਲਗਪਗ ਰੋਜ਼ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦਾ ਕੰਮ ਕੀਤਾ। ਉੱਥੇ ਹੀ ਕਾਂਗਰਸੀ ਮੈਂਬਰ ਰਾਗਿਨੀ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਪੂਰੇ ਦੇਸ਼ ਦੇ ਸਾਹਮਣੇ ਆਪਣੀ ਨੱਕ ਕੱਟਵਾ ਲਈ ਹੈ।

Posted By: Rajnish Kaur