Corona Latest News : ਜਨਤਕ ਸਿਹਤ ਮਾਹਰਾਂ (Public Health Experts) ਦੇ ਇਕ ਸਮੂਹ ਨੇ ਪੀਐੱਮ ਨਰਿੰਦਰ ਮੋਦੀ ਚਿੱਠੀ ਲਿਖ ਕੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਦਾ ਦਸਤਾਵੇਜੀਕਰਨ (Documentation) ਕੀਤਾ ਸੀ, ਉਨ੍ਹਾਂ ਨੂੰ ਟੀਕਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ।

ਮਾਹਰਾਂ ਦੇ ਇਸ ਸਮੂਹ ’ਚ All India Institute of Medical Sciences (AIIMS) ਦੇ ਡਾਕਟਰ, ਕੋਵਿਡ-19 ’ਤੇ ਰਾਸ਼ਟਰੀ ਟਾਸਕ ਫੋਰਸ, ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ (ਆਈਪੀਐੱਚਏ), Association of Preventive and Social Medicine (ਆਈਏਪੀਐੱਸਐੱਮ) ਤੇ ਇੰਡੀਅਨ ਐਸੋਸੀਏਸ਼ਨ ਦੇ ਮਾਹਰ ਸ਼ਾਮਲ ਹਨ। Indian Association of Epidemiologists (ਆਈਏਈ) ਨੇ ਦਾਅਵਾ ਕੀਤਾ ਕਿ ਮੌਜੂਦਾ ਸਮੇਂ ’ਚ ਬੱਚਿਆਂ ਸਮੇਤ ਵੱਡੇ ਪੱਧਰ ’ਤੇ ਆਬਾਦੀ ਵਾਲੇ ਟੀਕਾਕਰਨ ਦੀ ਬਜਾਏ ਕਮਜ਼ੋਰ ਤੇ ਖ਼ਤਰੇ ਵਾਲੇ ਲੋਕਾਂ ਦਾ ਵੈਕਸੀਨੈਸ਼ਨ ਕਰਨ ਦਾ ਟੀਚਾ ਹੋਣਾ ਚਾਹੀਦਾ ਹੈ।


ਮਾਹਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੀ ਆਪਣੀ ਰਿਪੋਰਟ ’ਚ ਕਿਹਾ ਕਿ ‘ਦੇਸ਼ ’ਚ ਮਹਾਮਾਰੀ ਦੀ ਮੌਜੂਦਾ ਸਥਿਤੀ ਦੀ ਮੰਗ ਨੂੰ ਦੇਖਦੇ ਹੋਏ ਸਾਨੂੰ ਸਾਰੇ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਨੂੰ ਪਹਿਲ ਦੇਣ ਚਾਹੀਦੀ ਹੈ, ਉੱਥੇ ਹੀ ਮਹਾਮਾਰੀ ਵਿਗਿਆਨ ਦੇ ਅੰਕੜਿਆਂ ਦੁਆਰਾ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ। ਜੇ ਇਕੱਠਾ ਸਾਰੀਆਂ ਥਾਵਾਂ ਦਾ ਟੀਕਾਕਰਨ ਕਰਵਾਇਆ ਜਾਵੇ ਤਾਂ ਅਜਿਹੀ ਸੰਭਾਵਨਾ ਜ਼ਿਆਦਾ ਹੈ ਕਿ ਇਸ ਨਾਲ ਵੈਕਸੀਨ ’ਤੇ ਪ੍ਰਭਾਵ ਪਵੇਗਾ ਨਾਲ ਹੀ Human Resource ’ਤੇ ਵੀ ਅਸਰ ਪੈ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਸਾਰੀਆਂ ਥਾਵਾਂ ’ਤੇ ਟੀਕਾਕਰਨ ਦੀ ਮੰਗ ਨੂੰ ਪੂਰਾ ਕੀਤਾ ਜਾਵੇ।’


ਉਨ੍ਹਾਂ ਨੇ ਰਿਪੋਰਟ ’ਚ ਕਿਹਾ ਕਿ ‘ਵੱਡੇ ਪੈਮਾਨੇ ’ਤੇ ਅੰਨ੍ਹੇਵਾਹ ਤੇ ਅਧੂਰਾ ਟੀਕਾਕਰਨ ਵੀ ਹੋ ਸਕਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇਨਫੈਕਸ਼ਨ ਤੇਜ਼ੀ ਨਾਲ ਫੈਲਦੀ ਹੋਈ ਦਿਖਾਈ ਦੇ ਸਕਦੀ ਹੈ, ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਾਰੇ ਸਮੂਹਕ ਟੀਕਾਕਰਨ ਸਾਡੀ ਨੌਜਵਾਨ ਆਬਾਦੀ 'ਚ ਕੁਦਰਤੀ ਇਨਫੈਕਸ਼ਨ ਦੀ ਗਤੀ ਨੂੰ ਨਹੀਂ ਫੜ ਸਕੇਗਾ।


ਮਾਹਰਾਂ ਦਾ ਸੁਝਾਅ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਦੇਸ਼ ’ਚ ਕੋਵਿਡ-19 ਮਾਮਲਿਆਂ ਦੀ ਗਿਣਤੀ ’ਚ ਗਿਰਾਵਟ ਦੇਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਪੀਐੱਮ ਨਰਿੰਦਰ ਮੋਦੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੇ ਐਲਾਨ ’ਚ ਕਿਹਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਾਰਤੀਆਂ ਨੂੰ ਟੀਕਾ ਮੁਫਤ ਉਪਲੱਬਧ ਕਰਵਾਇਆ ਜਾਵੇਗਾ।

Posted By: Rajnish Kaur