ਨਵੀਂ ਦਿੱਲੀ, ਏਐੱਨਆਈ : ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਚਾਹੇ ਖੇਤੀ ਦਾ ਵਿਸ਼ਾ ਹੋਵੇਂ ਜਾਂ ਕੋਵਿਡ ਦਾ ਸਾਰਿਆਂ ’ਤੇ ਸਰਕਾਰ ਚਰਚਾ ਲਈ ਤਿਆਰੀ ਹੈ। ਜੋ ਵਿਸ਼ਾ ਉਨ੍ਹਾਂ ਨੇ (ਵਿਰੋਧੀ ਪਾਰਟੀਆਂ) ਰੱਖਣਾ ਹੈ ਰੱਖੇ। ਸਰਕਾਰ ਜਵਾਬ ਦੇਵੇਗੀ।

ਖੇਤੀ ਦੇ ਮਾਮਲੇ ’ਚ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਅਸੀਂ ਖੇਤੀ ਕਾਨੂੰਨ ਬਣਾਉਣ ਸਮੇਂ ਵੀ ਲੋਕਸਭਾ ਤੇ ਰਾਜਸਭਾ ’ਚ 4 ਘੰਟੇ ਚਰਚਾ ਕੀਤੀ। ਉਨ੍ਹਾਂ ਦਾ ਦ੍ਰਿਸ਼ਟੀਕੋਣ ਕੀ ਹੈ ਤੇ ਉਹ ਕਿਸੇ ਨਜ਼ਰੀਏ ਦੇ ਆਧਾਰ ’ਤੇ ਅੱਗੇ ਵਧਣਾ ਚਾਹੁੰਦੇ ਹਨ ਇਸ ਮਾਮਲੇ ’ਚ ਉਨ੍ਹਾਂ ਦੇ ਆਪਣੇ ਮਨ ’ਚ ਸਪੱਸ਼ਟਤਾ ਨਹੀਂ ਹੈ। ਅਸੀਂ ਸਦਨ ’ਚ ਚਰਚਾ ਲਈ ਤਿਆਰ ਹਾਂ।

Posted By: Rajnish Kaur