ਨਵੀਂ ਦਿੱਲੀ, ਏਜੰਸੀਆਂ : ਅਮਰੀਕੀ ਦਵਾ ਨਿਰਮਾਤਾ ਕੰਪਨੀ ਜੌਨਸਨ ਐਂਡ ਜੌਨਸਨ ਨੇ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਮਨਜ਼ੂਰੀ ਦਿੱਤੇ ਜਾਣ ਲਈ Indian drug regulator ਦੇ ਸਾਹਮਣੇ ਦਿੱਤੀ ਗਈ ਆਪਣੀ ਅਰਜ਼ੀ ਵਾਰਸ ਲੈ ਲਈ ਹੈ। ਸਮਾਚਾਰ ਏਜੰਸੀ ਰਾਇਟਰ ਨੇ Indian drug regulator ਦੇ ਹਵਾਲੇ ਤੋਂ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਥੇ ਹੀ ਜੌਨਸਨ ਐਂਡ ਜੌਨਸਨ ਕੰਪਨੀ ਨੇ ਕਿਹਾ ਕਿ ਉਹ ਅਜੇ ਵੀ ਭਾਰਤ ਸਰਕਾਰ ਨਾਲ ਆਪਣੀ ਵੈਕੀਸਨ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ।

ਜੌਨਸਨ ਐਂਡ ਜੌਨਸਨ ਨੇ ਕਿਹਾ ਹੈ ਕਿ ਅਜੇ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ ਹੈ। ਅਸੀਂ ਮੰਥਨ (Brainstorm) ਕਰ ਰਹੇ ਹਨ ਕਿ ਭਾਰਤ ’ਚ ਅਸੀਂ ਕੋਵਿਡ-19 ਵੈਕਸੀਨ ਪਹੁੰਚਾਉਣ ਦੀ ਆਪਣੀ ਸਮਰੱਥਾ ਨੂੰ ਕਿਸ ਤਰ੍ਹਾ ਵਧਾ ਸਕਦੇ ਹਾਂ। ਹਾਲ ਹੀ ’ਚ ਸਰਕਾਰ ਵੱਲੋਂ ਕਿਹਾ ਗਿਆ ਹੈ ਸੀ ਕਿ ਵੈਕਸੀਨ ਨਿਰਮਾਤਾਵਾਂ ਨੂੰ ਜੁੜਨ ਲਈ ਇਕ ਟੀਮ ਬਣਾਈ ਗਈ ਹੈ।

ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਣ ਪਵਾਰ ਨੇ ਕਿਹਾ ਸੀ ਕਿ ਇਹ ਟੀਮ ਮੁਆਵਜ਼ੇ ਦੇ ਮੁੱਦੇ ਸਮੇਤ ਵੱਖ-ਵੱਖ ਮਸਲਿਆਂ ’ਤੇ ਚਰਚਾ ਕਰਨ ਤੇ ਉਨ੍ਹਾਂ ਦਾ ਹੱਲ ਕਰਨ ਲਈ ਬਣਾਈ ਗਈ ਹੈ। ਇਹ ਟੀਮ ਦਿੱਗਜ ਵੈਕਸੀਨ ਨਿਰਮਾਤਾ ਕੰਪਨੀਆਂ ਫਾਈਜ਼ਰ, ਮਾਡਰਨਾ ਤੇ ਜੌਨਸਨ ਐਂਡ ਜੌਨਸਨ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ।

Posted By: Rajnish Kaur