ਨਵੀਂ ਦਿੱਲੀ, ਏਐੱਨਆਈ : ਭਾਰਤ ਸਰਕਾਰ (Govt of India) ਨੇ 21 ਜੂਨ ਤੋਂ ਲਾਗੂ ਹੋਣ ਵਾਲੇ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ (National COVID Vaccination Program) ਲਈ ਮੰਗਲਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ , ‘ਜਨਸੰਖਿਆ, ਬਿਮਾਰੀ ਦੇ ਬੋਝ ਤੇ ਟੀਕਾਕਰਨ ਦੀ ਵਾਧੇ ਦੇ ਆਧਾਰ ’ਤੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀ ਡੋਜ਼ ਵੰਡੀ ਜਾਵੇਗੀ। ਵੈਕਸੀਨ ਦੀ ਬਰਬਾਦੀ ਦਾ ਸਪਲਾਈ ’ਤੇ ਨਕਾਰਾਤਮਕ ਪ੍ਰਭਾਵ ਪਵੇਗਾ।’

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ


- ਨਿੱਜੀ ਹਸਪਤਾਲਾਂ ’ਚ ਵੈਕਸੀਨ ਦੀ ਕੀਮਤ Manufacturer ਕੰਪਨੀਆਂ ਤੈਅ ਕਰਨਗੀਆਂ ਤੇ ਕਿਸੇ ਤਰ੍ਹਾਂ ਦਾ ਬਦਲਾਅ ਕਿਤੇ ਜਾਣ ’ਤੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਜਾਵੇਗੀ। ਨਿੱਜੀ ਹਸਪਤਾਲਾਂ ’ਚ ਵੈਕਸੀਨ ਦੀ ਇਕ ਖੁਰਾਕ ’ਤੇ ਸਰਵਿਸ ਚਾਰਜ ਜ਼ਿਆਦਾ ਤੋਂ ਜ਼ਿਆਦਾ 150 ਰੁਪਏ ਤਕ ਹੋ ਸਕਦਾ ਹੈ।


- ਜੋ ਲੋਕ ਵੈਕਸੀਨ ਲਈ ਕੀਮਤ ਦਾ ਭੁਗਤਾਨ ਕਰਨ ’ਚ ਸਮਰੱਥ ਹਨ ਉਨ੍ਹਾਂ ਨੂੰ ਨਿੱਜੀ ਟੀਕਾਕਰਨ ਕੇਂਦਰਾਂ (Private Vaccination Centers) ’ਚ ਜਾ ਕੇ ਖੁਰਾਕ ਲੈਣ ਲਈ ਉਤਸ਼ਾਹਤ ਕੀਤਾ ਜਾਵੇਗਾ।


- ਵੈਕਸੀਨੇਸ਼ਨ ’ਚ ਪਹਿਲ ਦਾ ਆਧਾਰ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਾਂ ਨੂੰ ਖੁਰਾਕ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕਰਮਵਾਰ ਤਰੀਕੇ ਨਾਲ ਪਹਿਲਾਂ ਫਰੰਟਲਾਈਨ ਵਰਕਰ ਫਿਰ 45 ਸਾਲ ਤੋਂ ਵਧ ਉਮਰ ਵਰਗ ਦੇ ਲੋਕਾਂ, ਵੈਸੇ ਜਿਨ੍ਹਾਂ ਲੋਕਾਂ ਦੀ ਦੂਜੀ ਖੁਰਾਕ ਅਜੇ ਬਾਕੀ ਹੈ। ਇਸ ਤੋਂ ਬਾਅਦ 18 ਤੇ ਇਸ ਤੋਂ ਵਧ ਉਮਰ-ਵਰਗ ਦਾ ਵੈਕਸੀਨੇਸ਼ਨ ਕੀਤਾ ਜਾਵੇਗਾ।


- ਭਾਰਤ ਸਰਕਾਰ ਦੇਸ਼ ’ਚ Manufacturer ਤੋਂ 75 ਫ਼ੀਸਦੀ ਖਰੀਦੇਗੀ ਤੇ ਰਾਸ਼ਟਰੀ ਵੈਕਸੀਨੇਸ਼ਨ ਪ੍ਰੋਗਰਾਮ ਦੇ ਤਹਿਤ ਸੂਬਿਆਂ ਨੂੰ ਮੁਫਤ ਉਪਲੱਬਧ ਕਰਵਾਏਗੀ ਤਾਂ ਕਿ ਲੋਕਾਂ ਨੂੰ ਮੁਫਤ ਵੈਕਸੀਨ ਮਿਲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁੱਲ ਵਿਕਸਿਤ ਵੈਕਸੀਨ ਦਾ 75 ਫ਼ੀਸਦੀ ਡੋਜ਼ ਕੇਂਦਰ ਖਰੀਦੇਗੀ ਤੇ ਸੂਬਿਆਂ ਨੂੰ ਮੁਫਤ ਉਪਲੱਬਧ ਕਰਵਾਏਗੀ। ਇਸ ’ਤੇ ਕੋਈ ਵੀ ਸੂਬਾ ਸਰਕਾਰ ਕੁਝ ਵੀ ਖਰਚ ਨਹੀਂ ਕਰੇਗੀ।


- CoWIN ਪਲੇਟ ਫਾਰਮ ਵੱਲੋਂ ਹਰੇਕ ਨਾਗਰਿਕ ਲਈ ਵੈਕਸੀਨੇਸ਼ਨ ਦੀ ਪ੍ਰਕਿਰਿਆ ਸਹੂਲਤ-ਜਨਕ ਬਣਾਈ ਜਾਵੇਗੀ। ਇਸ ਦੌਰਾਨ ਵੈਕਸੀਨੇਸ਼ਨ ਲਈ ਪ੍ਰੀ-ਬੁਕਿੰਗ ਆਸਾਨ ਤੇ ਸੁਰੱਖਿਅਤ ਹੋਵੇਗੀ।

ਦੇਸ਼ ’ਚ 16 ਜਨਵਰੀ ਤੋਂ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ। ਹੁਣ ਤਕ ਕੁੱਲ ਵੈਕਸੀਨੇਸ਼ਨ ਦਾ ਅੰਕੜਾ 23,61,98,729 ਹੋ ਗਿਆ ਹੈ। ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੀ 33,64,476 ਵੈਕਸੀਨ ਲਗਾਈ ਗਈ।

Posted By: Rajnish Kaur