ਨਵੀਂ ਦਿੱਲੀ, ਜੇਐੱਨਐੱਨ : ਦਿੱਲੀ ਦੇ ਸੰਸਦ ਮਾਰਗ ਥਾਣਾ ਪੁਲਿਸ ਨੇ ਟਰੈਕਟਰ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਦੇ ਸੰਸਦ ਭਵਨ ਜਾਣ ਦੇ ਮਾਮਲੇ ’ਚ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੀ ਧਾਰਾ ’ਚ ਰਿਪੋਰਟ ਦਰਜ ਕੀਤੀ ਹੈ। ਹਾਲਾਂਕਿ ਇਹ ਰਿਪੋਰਟ ਕੁਝ ਅਣਜਾਣ ਲੋਕਾਂ ਖ਼ਿਲਾਫ਼ ਵੀ FIR ਦਰਜ ਕੀਤੀ ਗਈ ਹੈ।

ਉੱਥੇ ਹੀ ਜਿਸ ਕੰਟੇਨਰ ’ਚ ਹਰਿਆਣਾ ਦੇ ਸੋਨੀਪਤ ਤੋਂ ਟਰੈਕਟਰ ਲਿਆ ਗਿਆ ਸੀ। ਉਸ ਨੂੰ ਧੌਲਾ ਕੁਆਂ ਨੇੜੇ ਪੁਲਿਸ ਨੇ ਜਾਂਚ ਲਈ ਰੋਕਿਆ ਸੀ ਪਰ ਕੰਟੇਨਰ ਚਾਲਕ ਕੋਲੋ ਕਾਂਗਰਸ ਦੇ ਰਾਜਸਭਾ ਦੇ ਇਕ ਮੈਂਬਰ ਦਾ ਲੈਟਰਹੈੱਡ ਸੀ। ਇਸ ਲੈਟਰਹੈੈੱਡ ’ਚ ਲਿਖਿਆ ਹੋਇਆ ਸੀ ਕਿ ਸੰਸਦ ਮੈਂਬਰ ਆਪਣੇ ਘਰ ਦਾ ਸਾਮਾਨ ਮੰਗਵਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਦਾ ਲੈਟਰਹੈੱਡ (letterhead) ਦੇਖਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਕੰਟੇਨਰ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੈਟਰਹੈੱਡ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਚਾਲਕ ਕੋਲੋ ਜੋ ਲੈਟਰਹੈੱਡ ਸੀ ਉਹ ਫੋਟੋਕਾਪੀ ਸੀ। ਨਵੀਂ ਦਿੱਲੀ ਇਲਾਕੇ ’ਚ ਕਿਸੇ ਵੀ ਤਰ੍ਹਾਂ ਦੇ ਵਪਾਰਕ ਵਾਹਨਾਂ ’ਚ ਦਾਖਲ ਹੋਣ ਦੀ ਮਨਾਹੀ ਹੈ। ਜੇ ਕਿਸੇ ਵਾਹਨ ਨੇ ਪ੍ਰਵੇਸ਼ ਕਰਨਾ ਹੈ ਤਾਂ ਉਸ ਨੂੰ Traffic police ਤੋਂ ਆਗਿਆ ਲੈਣੀ ਪਵੇਗੀ। ਕੰਟੇਨਰ ਚਾਲਕ ਕੋਲੋ ਇਸ ਤਰ੍ਹਾਂ ਦਾ ਆਗਿਆ ਪੱਤਰ ਨਹੀਂ ਸੀ।

Posted By: Rajnish Kaur