ਨਵੀਂ ਦਿੱਲੀ, ਏਐੱਨਆਈ : ਸੁਪਰੀਮ ਕੋਰਟ (Supreme Court) ਨੇ ਕੇਂਦਰ ਸਰਕਾਰ ਤੋਂ ਸ਼ੁੱਕਰਵਾਰ ਨੂੰ ਦੱਸਿਆ ਕਿ ਬਤੌਰ ਮੁਆਵਜ਼ਾ ਇਟਲੀ ਤੋਂ ਮਿਲੀ ਧਨ ਰਾਸ਼ੀ ਦਾ ਭੁਗਤਾਨ ਕੋਰਟ ’ਚ ਕਰ ਦਿੱਤਾ ਗਿਆ ਹੈ। ਦਰਅਸਲ 2012 ’ਚ ਕੇਰਲ ਦੇ ਦੋ ਮਛੇਰਿਆਂ ਦੀ ਇਟਲੀ ਦੇ ਸਮੁੰਦਰੀ ਫ਼ੌਜੀਆਂ ਨੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਮਿ੍ਰਤਕ ਮਛੇਰਿਆਂ ਦੇ ਪਰਿਵਾਰਕ ਮੈਬਰਾਂ ਲਈ ਇਟਲੀ ਨੇ ਬਤੌਰ ਮੁਆਵਜ਼ਾ 10 ਕਰੋੜ ਰੁਪਏ ਦਿੱਤਾ ਹੈ। ਇਟਲੀ ਦੇ ਇਨ੍ਹਾਂ ਦੋਸ਼ੀ ਸਮੁੰਦਰੀ ਫ਼ੌਜੀਆਂ ਖ਼ਿਲਾਫ਼ ਭਾਰਤ ’ਚ ਹੱਤਿਆ ਦਾ ਮਾਮਲਾ ਚੱਲ ਰਿਹਾ ਹੈ।

Posted By: Rajnish Kaur