ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਦੇ ਇਲਾਜ਼ ’ਚ ਅਹਿਮ ਮੰਨੇ ਜਾ ਰਹੇ ਰੈਮਡੇਸਿਵਰ ਇੰਜੈਕਸ਼ਨ ਦੀ ਕਿੱਲਤ ਤੇ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀ ਹੈ। ਇੰਦੌਰ ’ਚ ਨਕਲੀ ਇੰਜੈਕਸ਼ਨ ਫੜੇ ਗਏ ਤਾਂ ਕਈ ਹੋਰ ਥਾਵਾਂ ਤੋਂ ਮਹਿੰਗੇ ਭਾਅ ’ਤੇ ਇਹ ਇੰਜੈਕਸ਼ਨ ਵੇਚਣ ਦੀਆਂ ਖ਼ਬਰਾਂ ਵੀ ਆਈਆਂ ਹਨ। ਸੂਬੇ ਹੁਣ ਰੈਮਡੇਸਿਵਰ ਦੀ ਸਪਲਾਈ ਨੂੰ ਲੈ ਕੇ ਸਖ਼ਤੀ ਵਰਤ ਰਹੇ ਹਨ। ਜਾਣੋ ਅਹਿਮ ਪ੍ਰਦੇਸ਼ਾਂ ’ਚ ਰੈਮਡੇਸਿਵਰ ਦੀ ਉਪਲਬਧਤਾ ਤੇ ਕਾਲਾਬਾਜ਼ਾਰੀ ਤੇ ਹਸਪਤਾਲਾਂ ’ਚ ਬੈਡ ਦੀ ਗਿਣਤੀ ਦਾ ਹਾਲ...


ਉੱਤਰ ਪ੍ਰਦੇਸ਼

- ਰੈਮਡੇਸਿਵਰ ਦੀ ਕਾਫੀ ਕਮੀ ਹੈ। ਦੋ ਦਿਨ ਪਹਿਲਾਂ ਸੂਬਾ ਸਰਕਾਰ ਨੇ ਅਹਿਮਦਾਬਾਦ ਤੋਂ 25,000 ਇੰਜੈਕਸ਼ਨ ਸਟੇਟ ਪਲੇਨ ਭੇਜ ਕੇ ਮੰਗਵਾਏ ਹਨ।


- ਕਾਲਾਬਾਜ਼ਾਰੀ ਦੀਆਂ ਵੀ ਸ਼ਿਕਾਇਤਾਂ ਹਨ। ਅਲੀਗੜ੍ਹ ਤੇ ਪ੍ਰਯਾਗਰਾਜ ’ਚ ਦਸ-ਦਸ ਹਜ਼ਾਰ ਰੁਪਏ ’ਚ ਇੰਜੈਕਸ਼ਨ ਵਿਕਣ ਦੀ ਗੱਲ ਕਹੀ ਜਾ ਰਹੀ ਹੈ।


- ਮਿਲਟਰੀ ਇੰਟੈਲੀਜੈਂਸ ਦੇ ਇਨਪੁਟ ’ਤੇ ਯੂਪੀ ਐੱਸਟੀਐੱਫ (ਸਪੈਸ਼ਲ ਟਾਸਕ ਫੋਰਸ) ਨੇ ਕਾਨਪੁਰ ’ਚ ਤਿੰਨ ਲੋਕਾਂ ਨੂੰ ਫੜਿਆ ਹੈ। ਉਨ੍ਹਾਂ ਤੋਂ ਸਾੜੀ ਦੇ ਡਿੱਬਿਆਂ ’ਚੋਂ 265 ਰੈਮਡੇਸਿਵਰ ਇੰਜੈਕਸ਼ਨ ਮਿਲੇ।


- ਪ੍ਰਦੇਸ਼ ’ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਲੇਵਲ 2 ਤੇ ਲੇਵਲ 3 ਹਸਪਤਾਲਾਂ ’ਚ 16000 ਆਕਸੀਜਨ ਬੈੱਡ ਤੇ 4000 ਵੈਂਟੀਲੇਟਰ ਬੈੱਡ ਹਨ।


- ਸੂਬਿਆਂ ’ਚ ਪਿਛਲੇ 24 ਘੰਟਿਆਂ ’ਚ 27 ਹਜ਼ਾਰ ਤੋਂ ਵਧ ਨਵੇਂ ਮਰੀਜ਼ ਮਿਲੇ ਹਨ।


- ਸੂਬੇ ’ਚ ਪਿਛਲੇ 24 ਘੰਟਿਆਂ ’ਚ 27 ਹਜ਼ਾਰ ਤੋਂ ਵਧ ਨਵੇਂ ਮਰੀਜ਼ ਮਿਲੇ ਹਨ।


ਦਿੱਲੀ


- ਆਲ ਦਿੱਲੀ ਡਰੱਗ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਨਾਂਗੀਆ ਅਨੁਸਾਰ ਰੈਮਡੇਸਿਵਰ ਇੰਜੈਕਸ਼ਨ ਦੀ ਮੰਗ 20 ਗੁਣਾ ਤਕ ਵਧੀ ਹੈ। ਬਾਜ਼ਾਰ ’ਚ ਇਸ ਦੀ ਉਪਲਬਧਤਾ ਨਹੀਂ ਹੈ।


- ਰਾਸ਼ਟਰੀ ਰਾਜਧਾਨੀ ’ਚ ਲੋਕ ਰੈਮਡੇਸਿਵਰ ਇੰਜੈਕਸ਼ਨ ਦੀ ਤਲਾਸ਼ ’ਚ ਭਟਕ ਰਹੇ ਹਨ। ਜਿਨ੍ਹਾਂ ਕੋਲ ਇੰਜੈਕਸ਼ਨ ਉਪਲਬਧ ਹੈ, ਉਹ ਇਸ ਨੂੰ ਵਧ ਰੇਟ ’ਤੇ ਵੇਚ ਰਹੇ ਹਨ।


- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੈਮਡੇਸਿਵਰ ਇੰਜੈਕਸ਼ਨ ਦੀ ਕਾਲਾਬਾਜ਼ਾਰੀ ਕਰਨ ਵਾਲੇ ’ਤੇ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।


- ਦਵਾਈ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਲਈ ਵੀ ਸਮੇਂ ਸਿਰ ਸਾਵਧਾਨੀ ਦੇ ਤੌਰ ’ਤੇ ਇੰਜੈਕਸ਼ਨ ਦੀ ਮੰਗ ਕਰ ਰਹੇ ਹਨ।


ਪੰਜਾਬ


- ਪੰਜਾਬ ’ਚ ਅਜੇ ਅਜਿਹੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ ਜਿਨ੍ਹਾਂ ਨੂੰ ਰੈਮਡੇਸਿਵਰ ਦੀ ਜ਼ਰੂਰਤ ਹੋਵੇ। ਇੰਜੈਕਸ਼ਨ ਦੀ ਕਮੀ ਦੀ ਖ਼ਬਰ ਨਹੀਂ ਹੈ।


- ਸੂਬਾ ਸਰਕਾਰ ਨੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਰੈਮਡੇਸਿਵਰ ਮੁਫ਼ਤ ਉਪਬਲਧ ਕਰਵਾਈ ਹੈ। ਇਸ ਲਈ ਕਾਲਾਬਾਜ਼ਾਰੀ ਨਹੀਂ ਹੋ ਰਹੀ ਹੈ।


- ਰੈਮਡੇਸਿਵਰ ਦਾ ਟੈਂਡਰ ਖੋਲ੍ਹਿਆ ਗਿਆ ਹੈ। ਵੱਧ ਮਾਤਰਾ ’ਚ ਇਸ ਦੀ ਸਪਲਾਈ ਜਲਦ ਹੀ ਪ੍ਰਦੇਸ਼ ਨੂੰ ਮਿਲ ਜਾਵੇਗੀ।


- ਸਰਕਾਰੀ ਹਸਪਤਾਲਾਂ ’ਚ 4000 ਤੇ ਨਿੱਜੀ ਹਸਪਤਾਲਾਂ ’ਚ 8000 ਬੈਡ ਆਈਸੀਯੂ ਤੇ ਆਕਸੀਜਨ ਦੀ ਵਿਵਸਥਾ ਵਾਲੇ ਬੈੱਡ ਹਨ।


- ਸੂਬੇ ’ਚ 60 ਗੰਭੀਰ ਤੇ 374 ਸਥਿਰ ਹਾਲਤ ਵਾਲੇ ਮਰੀਜ਼ਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ।


ਹਰਿਆਣਾ


- ਪ੍ਰਦੇਸ਼ ’ਚ 700 ਰੈਮਡੇਸਿਵਰ ਦਾ ਸਟਾਕ ਹੈ। ਜ਼ਰੂਰਤ ਵੀ ਇੰਨੀ ਹੀ ਹੈ। ਸੋਮਵਾਰ ਤੇ ਮੰਗਲਵਾਰ ਵਿਚਕਾਰ 1000 ਰੈਮਡੇਸਿਵਰ ਇੰਜੈਕਸ਼ਨ ਹੋਰ ਆ ਜਾਣਗੇ।


- ਸੂਬੇ ’ਚ ਰੈਮਡੇਸਿਵਰ ਦੀ ਕਾਲਾਬਾਜ਼ਾਰੀ ਦਾ ਕੋਈ ਮਾਮਲਾ ਹੁਣ ਤਕ ਸਾਹਮਣੇ ਨਹੀਂ ਆਇਆ ਹੈ।


- ਪ੍ਰਦੇਸ਼ ’ਚ ਕੁਆਰੰਟਾਈਨ ਬੈੱਡ 45 ਹਜ਼ਾਰ, ਆਈਸੋਲੇਸ਼ਨ ਬੈੱਡ 11 ਹਜ਼ਾਰ 500 ਤੇ ਆਈਸੀਯੂ ਬੈੱਡ 2100 ਹਨ।


ਹਿਮਾਚਲ


- ਸਟੇਟ ਡਰੱਗ ਕੰਟਰੋਲਰ ਨਵਨੀਤ ਮਰਵਾਹ ਅਨੁਸਾਰ ਰੈਮਡੇਸਿਵਰ ਦਾ ਪ੍ਰਯੋਗ ਸਰਕਾਰੀ ਹਸਪਤਾਲਾਂ ’ਚ ਵਧ ਤੇ ਨਿੱਜੀ ਹਸਪਤਾਲਾਂ ’ਚ ਘੱਟ ਹੋ ਰਿਹਾ ਹੈ।


- ਕਾਲਾਬਾਜ਼ਾਰੀ ਦੀ ਹੁਣ ਤਕ ਕੋਈ ਸ਼ਿਕਾਇਤ ਨਹੀਂ ਆਈ ਹੈ।

Posted By: Rajnish Kaur