ਨਵੀਂ ਦਿੱਲੀ, ਏਜੰਸੀ : ਭਾਜਪਾ ਨੂੰ 2019-20 ’ਚ ਸਭ ਤੋਂ ਜ਼ਿਆਦਾ 785 ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਦੌਰਾਨ ਕਾਂਗਰਸ ਨੂੰ 139 ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਤਰ੍ਹਾਂ ਨਾਲ ਭਾਜਪਾ ਨੂੰ ਕਾਂਗਰਸ ਦੇ ਮੁਕਾਬਲੇ ਪੰਜ ਗੁਣਾ ਤੋਂ ਵੀ ਜ਼ਿਆਦਾ ਚੰਦਾ ਮਿਲਿਆ ਹੈ। ਕੇਂਦਰ ’ਚ ਸੱਤਾਧਾਰੀ ਭਾਜਪਾ ਨੂੰ ਵਿੱਤ ਸਾਲ 2019-20 ਦੇ ਦੌਰਾਨ ਵਿਅਕਤੀਗਤ ਤੇ ਕੰਪਨੀਆਂ ਵੱਲੋਂ ਦਾਨ ਤੇ Electoral Trust ਤੋਂ ਕੁੱਲ 785 ਕਰੋੜ ਰੁਪਏ ਦਾ ਦਾਨ ਮਿਲਿਆ। ਭਾਜਪਾ ਵੱਲੋਂ ਚੋਣ ਕਮਿਸ਼ਨ (Election Commission) ਸਾਹਮਣੇ ਦਾਨ ਨੂੰ ਲੈ ਕੇ ਫਰਵਰੀ ’ਚ ਜਮ੍ਹਾ ਤਾਜ਼ਾ ਰਿਪੋਰਟ ਨੂੰ ਕਮਿਸ਼ਨ ਨੇ ਇਸ ਹਫ਼ਤੇ ਜਨਤਕ ਕੀਤਾ। ਜਾਣਕਾਰੀ ਮੁਤਾਬਕ ਭਾਜਪਾ ਦੇ ਦਾਨ ’ਚ ਸਭ ਤੋਂ ਵਧ ਯੋਗਦਾਨ Electoral Trust, ਉਦਯੋਗਾਂ (Industries) ਤੇ ਪਾਰਟੀ ਦੇ ਆਪਣੇ ਆਗੂਆਂ ਨੇ ਕੀਤਾ।

ਭਾਜਪਾ ਨੂੰ ਸਭ ਤੋਂ ਵੱਧ ਦਾਨ ਦੇਣ ਵਾਲੇ ਆਗੂਆਂ ’ਚ ਪੀਯੂਸ਼ ਗੋਇਲ, ਪੇਮਾ ਖਾਂਡੂ ਖੇਰ ਤੇ ਰਮਨ ਸਿੰਘ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਆਈਟੀਸੀ, Kalyan Jewellers, Rare Enterprises, Ambuja Cement, Lodha Developers ਤੇ ਮੋਤੀਲਾਲ ਓਸਵਾਲ ਕੁਝ ਮੁੱਖ ਉਦਯੋਗ ਸਮੂਹ ਹਨ ਜਿਨ੍ਹਾਂ ਨੇ ਭਾਜਪਾ ਨੂੰ ਚੰਦਾ ਦਿੱਤਾ। New Democratic Electoral Trust, Prudential Electoral Trust, Janakalyan Electoral Trust, Triumph Electoral Trust ਨੇ ਵੀ ਭਾਜਪਾ ਦੇ ਫੰਡ ’ਚ ਯੋਗਦਾਨ ਦਿੱਤਾ।


ਕਾਂਗਰਸ ਵੱਲੋਂ ਚੰਦੇ ਦੀ ਮੁਹੱਇਆ ਕਰਵਾਈ ਗਈ ਜਾਣਕਾਰੀ ਮੁਤਾਬਕ ਉਸ ਨੂੰ ਕੁਝ 139 ਕਰੋੜ ਦਾ ਚੰਦਾ ਮਿਲਿਆ। ਉੱਥੇ ਹੀ ਤ੍ਰਿਣਮੂਲ ਕਾਂਗਰਸ ਨੂੰ ਅੱਠ ਕਰੋੜ ਰੁਪਏ, ਸੀਪੀਆਈ ਨੂੰ 1.3 ਕਰੋੜ ਰੁਪਏ ਤੇ ਸੀਪੀਐੱਮ ਨੂੰ 19.7 ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਰਿਪੋਰਟ ’ਚ 20 ਹਜ਼ਾਰ ਤੋਂ ਵਧ ਰਾਸ਼ੀ ਦੇਣ ਵਾਲਿਆਂ ਦੀ ਹੀ ਜਾਣਕਾਰੀ ਹੈ। ਕੋਵਿਡ ਮਹਾਮਾਰੀ ਦੇ ਚੱਲਦੇ ਚੋਣ ਕਮਿਸ਼ਨ ਨੇ ਸਾਲ 2019-20 ਲਈ ਸਾਲਾਨਾ ਆਡਿਟ ਰਿਪੋਰਟ ਜਮ੍ਹਾ ਕਰਵਾਉਣ ਦੀ ਅੰਤਿਮ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਹੈ।

Posted By: Rajnish Kaur