ਜੈਪੁਰ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਾਲਾਸਰ ਦੇ ਪਿੰਡ ਕੋਲਾਸਰ ਵਿਚ ਦਿਨ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਲਾਸਰ ਵਿਚ ਇਕ ਨਿੱਜੀ ਸਕੂਲ ਦੇ ਅਧਿਆਪਕ ਦੇ ਕਥਿਤ ਤੌਰ 'ਤੇ 7ਵੀਂ ਜਮਾਤ ਦੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਨਾਲ ਉਸ ਦੀ ਮੌਤ ਹੋ ਗਈ। 13 ਸਾਲ ਦੇ ਬੱਚੇ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਹੋਮ ਵਰਕ ਨਹੀਂ ਕੀਤਾ ਸੀ, ਜਿਸ ਕਾਰਨ ਅਧਿਆਪਕ ਨੂੰ ਉਸ 'ਤੇ ਗੁੱਸਾ ਆ ਗਿਆ ਤੇ ਉਸ ਦੀ ਕੁੱਟਮਾਰ ਕਰਨ ਲੱਗਾ ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਸਾਲਾਸਰ ਪੁਲਿਸ ਦੇ ਐੱਸਐੱਚਓ ਸੰਦੀਪ ਬਿਸ਼ਨੋਈ ਅਨੁਸਾਰ ਕੋਲਾਸਰ ਵਾਸੀ ਓਮ ਪ੍ਰਕਾਸ਼ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦਾ ਬੇਟਾ ਗਣੇਸ਼ ਕੋਲਾਸਰ ਦੇ ਨਿੱਜੀ ਸਕੂਲ ਮਾਡਰਨ ਪਬਲਿਕ ਸਕੂਲ ਵਿਚ 7ਵੀਂ ਜਮਾਤ ਦਾ ਵਿਦਿਆਰਥੀ ਸੀ ਜੋ ਦੋ-ਤਿੰਨ ਮਹੀਨੇ ਤੋਂ ਸਕੂਲ ਜਾ ਰਿਹਾ ਸੀ। ਗਣੇਸ਼ ਨੇ ਆਪਣੇ ਪਿਤਾ ਨੂੰ ਬੀਤੇ 15 ਦਿਨਾਂ ਵਿਚ ਤਿੰਨ-ਚਾਰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਅਧਿਆਪਕ ਮਨੋਜ ਬੇਵਜਹ ਉਸ ਦੇ ਨਾਲ ਕੁੱਟਮਾਰ ਕਰਦਾ ਹੈ। ਬੁੱਧਵਾਰ ਨੂੰ ਵੀ ਗਣੇਸ਼ ਸਕੂਲ ਗਿਆ ਸੀ। ਸਵੇਰੇ ਕਰੀਬ ਸਵਾ 9 ਵਜੇ ਗਣੇਸ਼ ਦੇ ਪਿਤਾ ਓਮ ਪ੍ਰਕਾਸ਼ ਨੂੰ ਸਕੂਲ ਦੇ ਦੋਸ਼ੀ ਅਧਿਆਪਕ ਮਨੋਜ ਦਾ ਫੋਨ ਆਇਆ ਕਿ ਗਣੇਸ਼ ਹੋਮ ਵਰਕ ਕਰ ਕੇ ਨਹੀਂ ਆਇਆ ਹੈ, ਇਸ ਲਈ ਉਸ ਦੀ ਪਿਟਾਈ ਕੀਤੀ ਗਈ ਹੈ ਜਿਸ ਨਾਲ ਉਹ ਬੇਹੋਸ਼ ਹੋ ਗਿਆ ਹੈ।

ਖੇਤ ਵਿਚ ਕੰਮ ਕਰ ਰਹੇ ਪਿਤਾ ਨੇ ਦੋਸ਼ੀ ਅਧਿਆਪਕ ਤੋਂ ਪੁੱਛਿਆ ਕਿ ਉਹ ਬੇਹੋਸ਼ ਹੋਇਆ ਹੈ ਜਾਂ ਮਰ ਗਿਆ ਹੈ? ਇਸ 'ਤੇ ਦੋਸ਼ੀ ਅਧਿਆਪਕ ਨੇ ਕਿਹਾ ਕਿ ਉਹ ਮਰਨ ਦਾ ਨਾਟਕ ਕਰ ਰਿਹਾ ਹੈ। ਕੁਝ ਸਮੇਂ ਬਾਅਦ ਓਮ ਪ੍ਰਕਾਸ਼ ਸਕੂਲ ਪਹੁੰਚਿਆ ਜਿੱਥੇ ਉਸ ਦੀ ਪਤਨੀ ਪਹਿਲਾਂ ਤੋੰ ਹੀ ਮੌਜੂਦ ਸੀ। ਸਕੂਲ ਦੇ ਬਾਰੀ ਬੱਚੇ ਡਰੇ ਹੋਏ ਸੀ।

ਕਲਾਸ ਦੇ ਬੱਚਿਆ ਨੇ ਦੱਸਿਆ ਕਿ ਦੋਸ਼ੀ ਮਨੋਜ ਨੇ ਗਣੇਸ਼ ਦੇ ਨਾਲ ਬਰਿਹਮੀ ਨਾਲ ਕੁੱਟਮਾਰ ਕੀਤੀ ਗਈ ਤੇ ਜ਼ਮੀਨ 'ਤੇ ਪਟਕ-ਪਟਕ ਕੇ ਪਿਟਾਈ ਕੀਤੀ। ਇਸ ਬਰਿਹਮੀ ਨਾਲ ਗਣੋਸ਼ ਲਹੂਲੁਹਾਨ ਹੋ ਗਿਆ। ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਜ਼ਖ਼ਮੀ ਬੱਚੇ ਨੂੰ ਸਾਲਾਸਰ ਦੇ ਨਿੱਜੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗਣੇਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

Posted By: Rajnish Kaur