ਨਵੀਂ ਦਿੱਲੀ, ਏਐੱਨਆਈ : ਦੁਨੀਆਭਰ 'ਚ ਅੱਤਵਾਦ ਦਾ ਛਾਇਆ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਨੂੰ ਰੋਕਣ ਲਈ ਦੁਨੀਆਭਰ ਦੇ ਆਗੂ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਵੀ ਅੱਤਵਾਦ ਦੇ ਛਾਏ ਤੋਂ ਨਹੀਂ ਬਚ ਸਕਦਾ ਹੈ। ਅੱਤਵਾਦ ਦੇ ਮਸਲੇ 'ਤੇ ਭਾਰਤ ਕਈ ਮੋਰਚਿਆਂ 'ਤੇ ਲੜਾਈ ਲੜ ਰਿਹਾ ਹੈ। ਅੱਤਵਾਦ ਦੇ ਮਸਲੇ 'ਤੇ ਅੱਜ ਰਾਜ ਸਭਾ 'ਚ ਇਕ ਪ੍ਰਸ਼ਨ ਦੇ ਜਵਾਬ 'ਚ ਗ੍ਰਹਿ ਮੰਤਰਾਲੇ ਨੇ ਜਵਾਬ ਦਿੱਤਾ। ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੇਡੀ ਨੇ ਸੂਬੇ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਦੇਸ਼ 'ਚ 12 ਅਜਿਹੇ ਸੂਬੇ ਹਨ। ਜਿੱਥੇ ਆਈਐੱਸ ਦੇ ਅੱਤਵਾਦੀ ਸਭ ਤੋਂ ਜ਼ਿਆਦਾ ਸਰਗਰਮ ਹਨ। ਇਨ੍ਹਾਂ 'ਚ ਯੂਪੀ, ਬਿਹਾਰ, ਮਹਾਰਾਸ਼ਟਰ ਤੇ ਜੰਮੂ ਕਸ਼ਮੀਰ ਵਰਗੇ ਸੂਬੇ ਵੀ ਸ਼ਾਮਲ ਹਨ।

ਰਾਜ ਸਭਾ 'ਚ ਉਨ੍ਹਾਂ ਸੂਬਿਆਂ 'ਤੇ ਵੇਰਵਾ ਜਿੱਥੇ ਆਈਐੱਸ ਅੱਤਵਾਦੀ ਸਭ ਤੋਂ ਜ਼ਿਆਦਾ ਸਰਗਰਮ ਹਨ। ਇਸ ਦੀ ਲਿਖਤ ਜਵਾਬ 'ਚ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੇਡੀ ਨੇ ਦੱਸਿਆ ਕਿ ਐੱਨਆਈਏ ਦੀ ਜਾਂਚ 'ਚ ਪਤਾ ਚੱਲਿਆ ਹੈ ਕਿ ਇਸਲਾਮਿਕ ਸਟੇਟ ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ, ਬਿਹਾਰ, ਯੂਪੀ, ਐੱਮਪੀ ਤੇ ਜੰਮੂ ਕਸ਼ਮੀਰ 'ਚ ਸਭ ਤੋਂ ਜ਼ਿਆਦਾ ਸਰਗਰਮ ਹਨ।

ਐੱਨਆਈਏ ਨੇ ਨੌ ਹੋਰ ਲੋਕਾਂ ਨੂੰ ਠਹਿਰਾਇਆ ਦੋਸ਼ੀ

ਰਾਸ਼ਟਰੀ ਜਾਂਚ ਏਜੰਸੀ ਦੇ ਸਪੈਸ਼ਲ ਜੱਜ ਨੇ ਆਈਐੱਸਆਈਐੱਸ ਨਾਲ ਜੁੜੇ ਮਾਮਲਿਆਂ 'ਚ ਨੌ ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਛੇ ਲੋਕਾਂ ਨੂੰ ਦੋਸ਼ੀ ਠਹਿਰਾ ਕਰ ਕੇ ਸਜ਼ਾ ਸੁਣਾਈ ਜਾ ਚੁੱਕੀ ਹੈ। ਅੱਤਵਾਦੀ ਸੰਗਠਨ ਆਈਐੱਸ ਦੇ 9 ਅੱਤਵਾਦੀਆਂ ਨੂੰ ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਐੱਨਆਈਏ ਅਦਾਲਤ ਨੇ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ 'ਤੇ ਦੋਸ਼ੀ ਕਰਾਰ ਦਿੱਤਾ ਹੈ।

ਇਨ੍ਹਾਂ 'ਤੇ ਭਾਰਤ 'ਚ ਆਈਐੱਸ ਦੀ ਪੈਠ ਜਮਾਉਣ ਲਈ ਮੁਸਲਿਮ ਨੌਜਵਾਨਾਂ ਨੂੰ ਸੰਗਠਿਤ ਕਰਨ ਦਾ ਦੋਸ਼ ਸੀ। ਦੋਸ਼ੀਆਂ ਨੇ ਜੁਨੁਦ ਉਲ ਖਿਲਾਫਾ ਫਿਲ ਹਿੰਦ ਨਾਂ ਤੋਂ ਇਕ ਸੰਗਠਨ ਬਣਾਇਆ ਜੋਕਿ ਆਈਐੱਸ ਲਈ ਕੰਮ ਕਰਦਾ ਸੀ। ਐੱਨਆਈਏ ਨੇ 2015 'ਚ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਛੇ ਹੋਰ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਕੀਤਾ ਜਾ ਚੁੱਕੇ ਹੈ। ਵਿਸ਼ੇਸ਼ ਅਦਾਲਤ ਨੇ ਮਹੁੰਮਦ ਨਫੀਸ ਖਾਨ, ਅਬੂ ਅਨਸ, ਨਜਮੂਲ ਹੁਦਾ, ਮਹੁੰਮਦ ਅਫਜਲ, ਸੁਹੇਲ ਅਮਿਹਦ 'ਤੇ ਲੱਗੇ ਦੋਸ਼ਾਂ ਨੂੰ ਸਹੀ ਮੰਨਦੇ ਹੋਏ ਦੋਸ਼ੀ ਕਰਾਰ ਦਿੱਤਾ ਸੀ। 22 ਸਤੰਬਰ ਨੂੰ ਦੋਸ਼ੀਆਂ ਦੀ ਸਜਾ 'ਤੇ ਬਹਿਸ ਹੋਵੇਗੀ।

Posted By: Ravneet Kaur