'ਵਾਪਸ ਪਰਤ ਰਹੀ ਹੈ IndiGo...' ਹੁਣ Crisis ਦੇ ਵਿਚਕਾਰ ਏਅਰਲਾਈਨਜ਼ ਦੇ CEO ਨੇ ਕੀਤਾ ਵੱਡਾ ਦਾਅਵਾ
ਉਨ੍ਹਾਂ ਦੱਸਿਆ ਕਿ ਏਅਰਲਾਈਨ ਨੇ ਫਸੇ ਹੋਏ ਯਾਤਰੀਆਂ ਦਾ ਧਿਆਨ ਰੱਖਿਆ ਹੈ। ਸਾਰੀਆਂ ਰੱਦ ਹੋਈਆਂ ਟਿਕਟਾਂ ਦੇ ਪੈਸੇ ਬਿਨਾਂ ਕਿਸੇ ਸਵਾਲ ਦੇ ਵਾਪਸ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਾਮਾਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ।
Publish Date: Tue, 09 Dec 2025 04:56 PM (IST)
Updated Date: Tue, 09 Dec 2025 05:00 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਪਿਛਲੇ ਕਈ ਦਿਨਾਂ ਤੋਂ ਸੰਕਟ ਦਾ ਸਾਹਮਣਾ ਕਰ ਰਹੀ ਇੰਡੀਗੋ (IndiGo) ਏਅਰਲਾਈਨ ਵਾਪਸ ਪਟੜੀ 'ਤੇ ਪਰਤਣਾ ਸ਼ੁਰੂ ਕਰ ਚੁੱਕੀ ਹੈ। ਏਅਰਲਾਈਨਜ਼ ਦੇ CEO ਨੇ ਅਜਿਹਾ ਦਾਅਵਾ ਕੀਤਾ ਹੈ। ਇੰਡੀਗੋ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ (CEO) ਪੀਟਰ ਅਲਬਰਸ ਦਾ ਮੰਗਲਵਾਰ ਨੂੰ ਇੱਕ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ, "ਤੁਹਾਡੀ ਏਅਰਲਾਈਨ, IndiGo ਆਪਣੇ ਪੈਰਾਂ 'ਤੇ ਵਾਪਸ ਆ ਗਈ ਹੈ। ਸਾਡਾ ਆਪਰੇਸ਼ਨ ਹੁਣ ਦੁਬਾਰਾ ਤੋਂ ਸਥਿਰ (Stable) ਹੋ ਗਿਆ ਹੈ। ਜਦੋਂ ਆਪਰੇਸ਼ਨ ਵਿੱਚ ਵੱਡੀ ਰੁਕਾਵਟ ਆਈ ਤਾਂ ਅਸੀਂ ਤੁਹਾਨੂੰ ਨਿਰਾਸ਼ ਕੀਤਾ, ਸਾਨੂੰ ਉਸ ਲਈ ਬੇਹੱਦ ਅਫ਼ਸੋਸ ਹੈ।"
ਇੰਡੀਗੋ CEO ਨੇ ਯਾਤਰੀਆਂ ਤੋਂ ਮਾਫੀ ਮੰਗੀ
ਪੀਟਰ ਅਲਬਰਸ ਨੇ ਆਪਣੇ ਬਿਆਨ ਵਿੱਚ ਅੱਗੇ ਲਿਖਿਆ ਸੀ, "ਹਾਲਾਂਕਿ ਅਸੀਂ ਕੈਂਸਲੇਸ਼ਨਾਂ ਨੂੰ ਵਾਪਸ ਨਹੀਂ ਲੈ ਸਕਦੇ, ਪਰ ਮੈਂ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਉਦੋਂ ਤੋਂ ਸਾਡੀ ਪੂਰੀ ਇੰਡੀਗੋ ਟੀਮ ਬਹੁਤ ਮਿਹਨਤ ਕਰ ਰਹੀ ਹੈ।"
ਉਨ੍ਹਾਂ ਦੱਸਿਆ ਕਿ ਏਅਰਲਾਈਨ ਨੇ ਫਸੇ ਹੋਏ ਯਾਤਰੀਆਂ ਦਾ ਧਿਆਨ ਰੱਖਿਆ ਹੈ। ਸਾਰੀਆਂ ਰੱਦ ਹੋਈਆਂ ਟਿਕਟਾਂ ਦੇ ਪੈਸੇ ਬਿਨਾਂ ਕਿਸੇ ਸਵਾਲ ਦੇ ਵਾਪਸ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਾਮਾਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਇਸ ਅਚਾਨਕ ਆਏ ਸੰਕਟ ਨਾਲ ਨਿਪਟਿਆ ਜਾ ਚੁੱਕਾ ਹੈ, ਤਾਂ ਏਅਰਲਾਈਨ ਨੇ ਇਸ 'ਤੇ ਅੰਦਰ ਹੀ ਅੰਦਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਅਜਿਹਾ ਕਿਉਂ ਹੋਇਆ, ਕੀ ਸਬਕ ਸਿੱਖਿਆ ਜਾਵੇ ਅਤੇ ਇਸ ਤੋਂ ਕਿਵੇਂ ਮਜ਼ਬੂਤੀ ਨਾਲ ਨਿਕਲਿਆ ਜਾਵੇ?