ਨਵੀਂ ਦਿੱਲੀ, ਏਜੰਸੀਆਂ : ਭਾਰਤ ਦੀ ਦਵਾਈ ਨਿਰਮਾਤਾ ਕੰਪਨੀ ਵਾਕਹਾਰਡ ਲਿਮੀਟਿਡ ਬ੍ਰਿਟੇਨ ਨੂੰ ਲੱਖਾਂ ਡੋਜ ਕੋਵਿਡ-19 ਵੈਕਸੀਨ ਦੀ ਪੂਰਤੀ ਕਰੇਗੀ। ਇਸ 'ਚ ਅਸਟ੍ਰਾਜੇਨੇਕਾ ਤੇ ਆਕਸਫੋਰਡ ਯੂਨੀਵਰਸਿਟੀਆਂ ਵਲੋਂ ਵਿਕਸਿਤ ਵੈਕਸੀਨ ਵੀ ਸ਼ਾਮਲ ਹੈ। ਇਸ ਸਿਲਸਿਲੇ 'ਚ ਬ੍ਰਿਟੇਨ ਸਰਕਾਰ ਨਾਲ ਹੋਏ ਕਰਾਰ ਦਾ ਸੋਮਵਾਰ ਨੂੰ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੇ ਨਾਰਥ ਵੈਲਸ ਸਥਿਤ ਕਾਰਖਾਨੇ 'ਚ ਟੀਕੇ ਦਾ ਨਿਰਮਾਣ ਕਰੇਗੀ। ਇਸ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਟੀਕੇ ਦਾ ਨਿਰਮਾਣ ਉਸ ਦੀ ਸਹਾਇਕ ਸੀਪੀ ਫਾਰਮਾਕਿਊਟੀਕਲਜ਼ ਦੇ ਪਲਾਂਟ 'ਚ ਕੀਤਾ ਜਾਵੇਗਾ। ਸਮਝੌਤੇ ਮੁਤਾਬਕ ਕੰਪਨੀ ਇਸ ਪਲਾਂਟ 'ਚ ਬਣਨ ਵਾਲੇ ਵੱਖ-ਵੱਖ ਟੀਕਿਆਂ ਦੀ ਪੂਰਤੀ ਕਰਨ ਲਈ ਬ੍ਰਿਟੇਨ ਸਰਕਾਰ ਨਾਲ ਰਾਖਵਾਂ ਰੱਖੇਗੀ।

ਵਾਕਹਾਰਡ ਦੇ ਸੰਸਥਾਪਕ ਹਾਬਿਲ ਖੋਰਾਕੀਵਾਲਾ ਨੇ ਕਿਹਾ ਹੈ ਕਿ ਬ੍ਰਿਟੇਨ ਸਰਕਾਰ ਨਾਲ ਟੀਕੇ ਦੇ ਨਿਰਮਾਣ ਲਈ ਸਾਂਝੇਦਾਰੀ ਕਰਨ ਦੀ ਸਾਨੂੰ ਖ਼ੁਸ਼ੀ ਹੈ। ਇਹ ਗੌਰਵ ਮਹਿਸੂਸ ਕਰਨ ਵਾਲਾ ਪਲ ਹੈ। ਇਹ ਮਹਾਮਾਰੀ ਖ਼ਿਲਾਫ਼ ਲੜਾਈ 'ਚ ਸਾਡੀ ਪ੍ਰਤੀਬਧਤਾ ਨੂੰ ਦਰਸਾਉਂਦਾ ਹੈ। ਇਕ ਵਿਸ਼ਵੀ ਸੰਗਠਨ ਦੇ ਰੂਪ 'ਚ ਵਾਕਹਾਰਡ ਕੋਵਿਡ-19 ਵਿਸ਼ਵਵਿਆਪੀ ਅਸਰ ਨੂੰ ਘੱਟ ਕਰਨ 'ਚ ਸਹਾਇਤਾ ਲਈ ਪ੍ਰਤੀਬੱਧ ਹੈ। ਦੂਜੇ ਪਾਸੇ ਡੀਸੀਜੀਆਈ ਨੇ ਆਕਸਫੋਰਡ ਯੂਨੀਵਰਸਿਟੀਆਂ ਵੱਲੋਂ ਵਿਕਸਿਤ ਕੋਵਿਡ-19 ਦੇ ਟੀਕੇ ਦੇ ਦੇਸ਼ 'ਚ ਦੂਜੇ ਤੇ ਤੀਜੇ ਪੜਾਅ ਦੇ ਮਨੁੱਖੀ ਪ੍ਰੀਖਣ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਮਨਜ਼ੂਰੀ ਦਿੱਤੀ ਹੈ। ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਇਸ ਟੀਕੇ ਦੇ ਦੂਜੇ ਤੇ ਤੀਜੇ ਪੜਾਅ ਦਾ ਪ੍ਰੀਖਣ ਹਾਲੇ ਬ੍ਰਿਟੇਨ 'ਚ ਚਲ ਰਿਹਾ ਹੈ। ਤੀਜੇ ਪੜਾਅ ਦਾ ਪ੍ਰੀਖਣ ਬ੍ਰਾਜੀਲ ਤੇ ਪਹਿਲੇ ਭਾਵ ਦੂਜੇ ਪੜਾਅ ਦੱਖਣੀ ਅਫਰੀਕਾ 'ਚ ਚਲ ਰਿਹਾ ਹੈ। ਪੈਨਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕਲੀਨਿਕਲ ਟ੍ਰਾਇਲ ਲਈ ਥਾਵਾਂ ਦੀ ਚੋਣ ਪੂਰੇ ਦੇਸ਼ ਭਰ 'ਚੋਂ ਕੀਤਾ ਜਾਵੇ।

Posted By: Ravneet Kaur