ਨਵੀਂ ਦਿੱਲੀ, ਏਜੰਸੀਆਂ : ਦੇਸ਼ 'ਚ ਕੋਰੋਨਾ ਸੰਕ੍ਰਮਣ ਦੇ ਵੱਧਦੇ ਮਾਮਲਿਆਂ 'ਚ ਬੁੱਧਵਾਰ ਨੂੰ ਰਾਸ਼ਟਰੀ ਮਾਹਿਰ ਸਮੂਹ (ਐੱਨਈਜੀ) ਦੀ ਪਹਿਲੀ ਬੈਠਕ ਹੋਈ। ਬੈਠਕ 'ਚ ਦੇਸ਼ ਤੇ ਦੁਨੀਆ 'ਚ ਬਣਾਈ ਜਾ ਰਹੀ ਕੋਰੋਨਾ ਵੈਕਸੀਨ ਦੀ ਖਰੀਦ ਲਈ ਤੰਤਰ ਬਣਾਉਣ 'ਤੇ ਚਰਚਾ ਕੀਤੀ ਗਈ। ਕਮੇਟੀ ਨੇ ਸੂਬਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਵੈਕਸੀਨ ਖਰੀਦ ਲਈ ਵੱਖ ਰਾਹ ਨਾ ਚੁਣਨ। ਬੈਠਕ ਦੀ ਅਗਵਾਈ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਕੀਤੀ। ਦੇਸ਼ 'ਚ ਕੋਰੋਨਾ ਵੈਕਸੀਨ ਦੀ ਉਪਲਬਧਤਾ ਤੇ ਇਸ ਦੇ ਵੰਡ ਤੰਤਰ ਨੂੰ ਯਕੀਨੀ ਕਰਨ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਬੈਠਕ ਦੀ ਸਹਿ ਪ੍ਰਧਾਨਤਾ ਸਕੱਤਰ ਨੇ ਕੀਤੀ।

ਮਾਹਿਰ ਸਮੂਹ ਨੇ ਟੀਕਾਕਰਨ ਪ੍ਰਕਿਰਿਆ 'ਤੇ ਨਜ਼ਰ ਰੱਖਣ ਨਾਲ ਹੀ ਟੀਕਾ ਪ੍ਰਬੰਧਨ ਤੇ ਵੰਡ ਤੰਤਰ ਲਈ ਇਕ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਧਾਰਨਾ 'ਤੇ ਵਿਚਾਰ ਕੀਤਾ। ਮਾਹਿਰ ਸਮੂਹ ਦੀ ਬੈਠਕ 'ਚ ਦੇਸ਼ ਲਈ ਕੋਰੋਨਾ ਵੈਕਸੀਨ ਉਮੀਦਵਾਰਾਂ ਦੇ ਚੋਣ ਲਈ ਵਿਆਪਕ ਮਾਪਦੰਡਾਂ 'ਤੇ ਚਰਚਾ ਕੀਤੀ ਤੇ ਟੀਕਾਕਰਨ 'ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਸਥਾਈ ਤਕਨੀਕੀ ਉਪ-ਕਮੇਟੀ ਤੋਂ ਜਾਣਕਾਰੀ ਮੰਗੀ।

ਸਿਹਤ ਮੰਤਰਾਲਾ ਨੇ ਕਿਹਾ 'ਸਮੂਹ ਨੇ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਕਸਿਤ ਕੋਰੋਨਾ ਦੇ ਦੋਵਾਂ ਤਰ੍ਹਾਂ ਦੇ ਟੀਕਿਆਂ ਲਈ ਖਰੀਦ ਪ੍ਰਣਾਲੀ ਨਾਲ-ਨਾਲ ਟੀਕਾਕਰਨ ਲਈ ਆਬਾਦੀ ਦੇ ਸਮੂਹਾਂ ਦੀ ਮੁੱਢਲੀ ਨਿਰਧਾਰਿਤ ਕਰਨ ਵਾਲੇ ਸਿਧਾਂਤਾਂ 'ਤੇ ਵੀ ਵਿਚਾਰ ਕੀਤਾ।' ਮਾਹਿਰ ਸਮੂਹ ਨੇ ਟੀਕੇ ਦੀ ਖਰੀਦ ਲਈ ਜ਼ਰੂਰੀ ਵਿੱਤੀ ਸੰਸਥਾ ਤੇ ਵਿੱਤ ਮੁਹੱਈਆ ਕਰਨ ਲਈ ਵੱਖ-ਵੱਖ ਬਜਲਾਆਂ 'ਤੇ ਵੀ ਚਰਚਾ ਕੀਤੀ। ਟੀਕੇ ਦੀ ਵੰਡ ਲਈ ਉਪਲਬਧ ਬਦਲਾਅ ਕੋਲਡ ਚੈਨ ਤੇ ਟੀਕਾਕਰਨ ਲਈ ਬੁਨਿਆਦੀ ਢਾਂਚਾ ਤਿਆਰ ਕਰਨ 'ਤੇ ਵੀ ਚਰਚਾ ਹੋਈ।

Posted By: Ravneet Kaur