ਤਿ੫ਸ਼ੂਰ (ਕੇਰਲ) (ਪੀਟੀਆਈ) : ਰਾਸ਼ਟਰੀ ਪੁਰਸਕਾਰ ਜੇਤੂ ਮਲਿਆਲਮ ਫਿਲਮ ਡਾਇਰੈਕਟਰ ਪਿ੍ਰਅਨੰਦਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਗੋਹਾ ਮਿਲਿਆ ਪਾਣੀ ਸੁੱਟਿਆ ਗਿਆ। ਉਨ੍ਹਾਂ ਇਸ ਪਿੱਛੇ ਭਾਜਪਾ ਤੇ ਸੰਘ ਦੇ ਵਰਕਰਾਂ ਦਾ ਹੱਥ ਦੱਸਿਆ ਹੈ। ਹਾਲਾਂਕਿ, ਭਾਜਪਾ ਨੇ ਇਸ ਹਮਲੇ ਵਿਚ ਕਿਸੇ ਤਰ੍ਹਾਂ ਦੀ ਭੂੂਮਿਕਾ ਤੋਂ ਇਨਕਾਰ ਕੀਤਾ ਹੈ।

ਪਿ੍ਰਅਨੰਦਨ ਉੱਪਰ ਇਹ ਹਮਲਾ ਸਬਰੀਮਾਲਾ ਮੰਦਰ ਵਿਚ ਅੌਰਤਾਂ ਦੇ ਪ੍ਰਵੇਸ਼ ਨਾਲ ਜੁੜੇ ਮਾਮਲੇ ਵਿਚ ਉਨ੍ਹਾਂ ਵੱਲੋਂ ਇਤਰਾਜ਼ਯੋਗ ਫੇਸਬੁੱਕ ਪੋਸਟ ਲਿਖਣ ਦੇ ਇਕ ਦਿਨ ਬਾਅਦ ਹੋਇਆ ਹੈ। ਇਸ ਪੋਸਟ ਵਿਚ ਉਨ੍ਹਾਂ ਭਗਵਾਨ ਅਯੱਪਾ 'ਤੇ ਟਿੱਪਣੀ ਕੀਤੀ ਸੀ। ਹਾਲਾਂਕਿ, ਵਿਰੋਧ ਤੋਂ ਬਾਅਦ ਉਨ੍ਹਾਂ ਪੋਸਟ ਹਟਾ ਲਈ ਸੀ।

ਡਾਇਰੈਕਟਰ ਨੇ ਕਿਹਾ ਕਿ ਇਹ ਘਟਨਾ ਸਵੇਰੇ 9 ਵਜੇ ਉਦੋਂ ਹੋਈ, ਜਦੋਂ ਉਹ ਤਿ੫ਸ਼ੂਰ ਜ਼ਿਲ੍ਹੇ ਵਿਚ ਚੇਰਪੂ ਸਥਿਤ ਆਪਣੇ ਘਰ ਤੋਂ ਬਾਹਰ ਨਿਕਲੇ ਸਨ। ਉਨ੍ਹਾਂ ਕਿਹਾ, 'ਜਿਵੇਂ ਹੀ ਮੈਂ ਆਪਣੇ ਘਰ ਤੋਂ ਨਿਕਲਿਆ, ਇਕ ਵਿਅਕਤੀ ਦੌੜਦਾ ਹੋਇਆ ਆਇਆ ਅਤੇ ਮੇਰੇ ਚਿਹਰੇ ਅਤੇ ਸਿਰ 'ਤੇ ਵਾਰ ਕੀਤਾ ਅਤੇ ਮੇਰੇ 'ਤੇ ਗੋਹਾ ਮਿਲਿਆ ਪਾਣੀ ਸੁੱਟਿਆ।' ਉਨ੍ਹਾਂ ਦੋਸ਼ ਲਗਾਇਆ ਕਿ ਇਸ ਹਮਲੇ ਪਿੱਛੇ ਭਾਜਪਾ-ਆਰਐੱਸਐੱਸ ਦਾ ਹੱਥ ਹੈ। ਚੇਰਪੂ ਪੁਲਿਸ ਥਾਣੇ ਨਾਲ ਜੁੜੇ ਇਕ ਪੁਲਿਸ ਮੁਲਾਜ਼ਮ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੱਖ ਮੰਤਰੀ ਨੇ ਕੀਤੀ ਨਿੰਦਾ

ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਪਿ੍ਰਅਨੰਦਨ 'ਤੇ ਹੋਏ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅਪਵਿੱਤਰ ਕੰਮ ਸਿਰਫ਼ ਇਸ ਲਈ ਹੋਇਆ ਕਿਉਂਕਿ ਪਿ੍ਰਅਨੰਦਨ ਨੇ ਸੋਸ਼ਲ ਮੀਡੀਆ ਵਿਚ ਆਪਣੀ ਗੱਲ ਰੱਖੀ ਸੀ। ਮੁੱਖ ਮੰਤਰੀ ਨੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਦੱਸਦੇ ਹੋਏ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਉਚਿਤ ਕਾਰਵਾਈ ਕੀਤੀ ਜਾਵੇਗੀ।