ਮੱਧ ਪ੍ਰਦੇਸ਼ : ਯੁਕਰੇਨ 'ਚ ਫਸੇ 101 ਭਾਰਤੀਆਂ ਦੀ ਏਅਰ ਇੰਡੀਆ ਫਲਾਈਟਸ ਤੋਂ ਇੰਦੌਰ ਵਾਪਸੀ ਹੋਈ ਹੈ। ਮੰਗਲਵਾਰ ਨੂੰ ਵੰਦੇ ਭਾਰਤ ਮਿਸ਼ਨ ਦੇ ਤਿਹਤ ਇਨ੍ਹਾਂ ਲੋਕਾਂ ਦੀ ਵਤਨ ਵਾਪਸੀ ਹੋਈ ਹੈ। ਫਲਾਈਟਸ ਅੱਜ ਸਵੇਰੇ 5:15 ਵਜੇ ਇੰਦੌਰ ਦੇ ਦੇਵੀ ਆਹਿਲਿਆ ਬੋਰਡ ਹੋਲਕਰ 'ਤੇ ਉਤਰੀ। ਇਸ ਤੋਂ ਇਲਾਵਾ ਅੱਜ ਪਾਕਿਸਤਾਨ ਤੋਂ ਵੀ ਪੰਜ ਭਾਰਤੀ ਵਤਨ ਵਾਪਸ ਪਰਤੇ ਹਨ।ਞ

ਕੋਰੋਨਾ ਵਾਇਰਸ ਨੋਡਲ ਅਧਿਕਾਰੀ ਡਾ. ਅਮਿਤ ਮਾਲਾਕਾਰ ਨੇ ਕਿਹਾ, ''ਹਵਾਈ ਅੱਡੇ 'ਤੇ ਸਿਹਤ ਵਿਭਾਗ ਦੀ ਟੀਮ ਨੇ ਸਾਰੇ ਯਾਤਰੀਆਂ ਦੀ ਮੁੱਢਲੀ ਜਾਂਚ ਕੀਤੀ, ਕਿਸੇ ਵੀ ਯਾਤਰੀ 'ਚ ਕੋਰੋਨਾ ਦਾ ਕੋਈ ਲੱਛਣ ਨਹੀਂ ਪਾਇਆ ਗਿਆ।" ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰੀਆਂ 'ਚੋਂ 20 ਯਾਤਰੀ ਇੰਦੌਰ ਦੇ ਹਨ, ਜਿਨ੍ਹਾਂ ਨੂੰ ਇਕ ਹੋਟਲ 'ਚ ਰੱਖਿਆ ਜਾ ਰਿਹਾ ਹੈ। ਬਾਕੀ ਯਾਤਰੀ ਦੂਸਰੇ ਸ਼ਿਹਰਾਂ ਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ 'ਤੇ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਲਾਕਡਾਊਨ ਦੇ ਚੱਲਦੇ ਦੇਸ਼-ਵਿਦੇਸ਼ 'ਚ ਫਸੇ ਲੋਕਾਂ ਦੀ ਮਦਦ ਲਈ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹਾ ਹੈ। ਇਨ੍ਹਾਂ ਲੋਕਾਂ ਦੀ ਮਦਦ ਲਈ ਵੰਦੇ ਭਾਰਤ ਮਿਸ਼ਨ ਤੇ ਆਪ੍ਰੇਸ਼ਨ ਸੇਤੂ ਮੁਹਿੰਮ ਚਲਾਈ ਗਈ ਸੀ। ਦੇਸ਼ 'ਚ ਚਲਾਈ ਗਈ ਇਸ ਮੁਹਿੰਮ ਦੇ ਜ਼ਰੀਏ ਕਈ ਦੇਸ਼ਾਂ 'ਚ ਫਸੇ ਲੋਕਾਂ ਦੀ ਮਦਦ ਕੀਤੀ ਗਈ ਹੈ ਤੇ ਉਨ੍ਹਾਂ ਦੀ ਵਤਨ ਵਾਪਸੀ ਹੋਈ ਹੈ।

Posted By: Rajnish Kaur