ਜੇਐੱਨਐੱਨ, ਨੈਨੀਤਾਲ : ਕੱਲ੍ਹ ਭਾਵ ਬੁੱਧਵਾਰ ਨੂੰ ਦਿਨ ਅਤੇ ਰਾਤ ਬਰਾਬਰ ਹੋਣਗੇ। ਇਸਦੇ ਨਾਲ ਇਕ ਹੋਰ ਖਗੋਲੀ ਘਟਨਾ ਵਿਗਿਆਨੀਆਂ ਅਤੇ ਖਗੋਲ ’ਚ ਰੁਚੀ ਰੱਖਣ ਵਾਲਿਆਂ ਦਾ ਆਪਣੇ ਵੱਲ ਧਿਆਨ ਖਿੱਚੇਗੀ। ਬੁੱਧਵਾਰ ਦੀ ਰਾਤ ਧਰਤੀ ਨੇੜਿਓਂ ਇਕ ਗ੍ਰਹਿ ਭਾਵ Asteroid ਲੰਘਣ ਵਾਲਾ ਹੈ। ਇਸਦੀ ਲੰਬਾਈ ਪੈਰਿਸ ਦੇ ਏਫਿਲ ਟਾਵਰ ਤੋਂ ਵੀ ਵੱਧ, ਭਾਵ ਤਿੰਨ ਸੌ ਮੀਟਰ ਤੋਂ ਵੱਧ ਹੈ, ਪਰ ਇਸਦਾ ਵਿਆਸ ਘੱਟ ਹੈ। ਵਿਗਿਆਨੀਆਂ ਨੇ ਇਸਨੂੰ 2021 ਐੱਨਵਾਈ-1 ਨਾਮ ਦਿੱਤਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਇਸਨੂੰ ਧਰਤੀ ਲਈ ਸੰਭਾਵਿਤ ਖ਼ਤਰੇ ਦੀ ਸ਼੍ਰੇਣੀ ’ਚ ਰੱਖਿਆ ਹੈ।

ਜਾਣੋ ਕੀ ਹੋਵੇਗੀ Asteroid ਦੀ ਧਰਤੀ ਤੋਂ ਦੂਰੀ

ਧਰਤੀ ਲਈ ਸੰਭਾਵਿਤ ਖ਼ਤਰੇ ਵਾਲੇ ਐਸਟ੍ਰੋਨਾਈਡ ’ਤੇ ਵਿਗਿਆਨੀਆਂ ਨੇ ਨਜ਼ਰ ਰੱਖੀ ਹੈ। ਧਰਤੀ ਤੋਂ ਇਹ ਕਰੀਬ 14 ਲੱਖ ਕਿਮੀ ਦੀ ਦੂਰੀ ਤੋਂ ਲੰਘੇਗਾ। ਵਿਗਿਆਨੀ ਇਸ ਦੂਰੀ ਨੂੰ ਕਾਫੀ ਘੱਟ ਮੰਨਦੇ ਹਨ। ਫਿਲਹਾਲ ਇਸ ਛੋਟੇ ਗ੍ਰਹਿ ਨਾਲ ਧਰਤੀ ਨੂੰ ਕੋਈ ਖ਼ਤਰਾ ਨਹੀਂ ਮੰਨਿਆ ਜਾ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਪੰਧ ’ਚ ਪਹੁੰਚਦੇ ਹੀ ਛੋਟੇ ਗ੍ਰਹਿ ਦੀ ਰਫ਼ਤਾਰ ਨੌਂ ਤੋਂ ਇਕ ਹਜ਼ਾਰ ਕਿਮੀ ਪ੍ਰਤੀ ਘੰਟਾ ਹੋ ਜਾਵੇਗੀ। ਅਜਿਹੇ ’ਚ ਧਰਤੀ ਤੋਂ ਦੂਰੀ ਹੋਰ ਵੀ ਘੱਟ ਹੋ ਜਾਵੇਗੀ।

ਚਮਕਦਾਰ ਨਜ਼ਰ ਆਵੇਗਾ ਐਸਟ੍ਰੋਨਾਈਡ

ਨੈਨੀਤਾਲ ਸਥਿਤ Aryabhatta Observational Research Institute ਭਾਵ ARIES ਦੇ ਪਬਲਿਕ ਆਊਟਰੀਚ ਪ੍ਰੋਗਰਾਮ ਦੇ ਇੰਚਾਰਜ ਡਾ. ਵੀਰੇਂਦਰ ਯਾਦਵ ਦੱਸਦੇ ਹਨ ਕਿ ਧਰਤੀ ਨੇੜਿਓਂ ਲੰਘਣ ਵਾਲਾ ਇਹ ਐਸਟ੍ਰੋਨਾਈਡ ਕਾਫੀ ਚਮਕਦਾਰ ਹੋਵੇਗਾ। ਧਰਤੀ ਦੇ ਪੰਧ ’ਚ ਪਹੁੰਚਦੇ ਹੀ ਇਸਦੀ ਰਫ਼ਤਾਰ ਕਾਫੀ ਤੇਜ਼ ਹੋ ਜਾਵੇਗੀ। ਵਿਗਿਆਨੀਆਂ ਨੇ ਇਸ ਛੋਟੇ ਗ੍ਰਹਿ ’ਤੇ ਲੰਬੇ ਸਮੇਂ ਤੋਂ ਨਜ਼ਰ ਬਣਾ ਕੇ ਰੱਖੀ ਹੈ। 22 ਸਤੰਬਰ ਦੀ ਰਾਤ ਖਗੋਲ ਪ੍ਰੇਮੀਆਂ ਲਈ ਇਤਿਹਾਸਿਕ ਪਲ਼ ਹੋਵੇਗਾ।

ਧਰਤੀ ਲਈ ਖ਼ਤਰਨਾਕ ਹਨ 22 ਐਸਟ੍ਰੋਨਾਈਡ

ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ 22 ਛੋਟੇ ਗ੍ਰਹਿਾਂ ਨੂੰ ਧਰਤੀ ਲਈ ਬੇਹੱਦ ਖ਼ਤਰਨਾਕ ਸ਼੍ਰੇਣੀ ’ਚ ਰੱਖਿਆ ਹੈ। ਵਿਗਿਆਨੀਆਂ ਨੂੰ ਸੰਭਾਵਨਾ ਹੈ ਕਿ ਧਰਤੀ ਨਾਲ ਟਕਰਾਅ ਨੇ ਇਹ ਗ੍ਰਹਿ ਵਿਨਾਸ਼ ਦੀ ਸਥਿਤੀ ਪੈਦਾ ਕਰ ਸਕਦੇ ਹਨ। ਇਹ ਇਸ ਮਹੀਨੇ ਧਰਤੀ ਦੇ ਨੇੜਿਓਂ ਲੰਘਣ ਵਾਲਾ ਦੂਸਰਾ ਛੋਟਾ ਗ੍ਰਹਿ ਹੈ। ਦੱਸ ਦੇਈਏ ਕਿ ਜੇਕਰ ਕਿਸੀ ਤੇਜ਼ ਰਫ਼ਤਾਰ ਐਸਟ੍ਰੋਨਾਈਡ ਜਾਂ ਹੋਰ ਕੋਈ ਵਸਤੂ ਦੀ ਧਰਤੀ ਨਾਲ 46.5 ਲੱਖ ਮੀਲ ਤੋਂ ਵੱਧ ਨੇੜੇ ਆਉਣ ਦੀ ਸੰਭਾਵਨਾ ਹੁੰਦੀ ਹੈ ਤਾਂ ਉਸਨੂੰ ਖਗੋਲ ਵਿਗਿਆਨੀ ਖ਼ਤਰਨਾਕ ਸ਼੍ਰੇਣੀ ’ਚ ਰੱਖਦੇ ਹਨ। ਨਾਸਾ ਦਾ ਸੈਂਟਰੀ ਸਿਸਟਮ ਅਜਿਹੇ ਐਸਟ੍ਰੋਨਾਈਡ ’ਤੇ ਨਜ਼ਰ ਰੱਖਦਾ ਹੈ।

Posted By: Ramanjit Kaur