ਜੇਐੱਨਐੱਨ, ਏਐੱਨਆਈ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਹਾਲਾਤ ਤੇ ਵੈਕਸੀਨੇਸ਼ਨ ਦੇ ਮੁੱਦੇ 'ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਸ਼ਨਿਚਰਵਾਰ ਨੂੰ ਹਾਈ ਲੈਵਲ ਬੈਠਕ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਇਸਲਈ ਜਦੋਂ ਵੀ ਤੁਹਾਡੀ ਵਾਰੀ ਆਏ ਤਾਂ ਵੈਕਸੀਨ ਜ਼ਰੂਰ ਲਓ।

PMO ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਬੈਠਕ 'ਚ ਪ੍ਰਧਾਨ ਮੰਤਰੀ ਨੇ ਵੈਂਟੀਲੇਟਰ ਨੂੰ ਲੈ ਕੇ ਕੁਝ ਸੂਬਿਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿਉਂਕਿ ਸਟੋਰੇਜ਼ 'ਚ ਅਜਿਹੇ ਵੈਂਟੀਲੇਟਰ ਪਏ ਹਨ ਜਿਸ ਦਾ ਇਸਤੇਮਾਲ ਹੁਣ ਤਕ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਤੁਰੰਤ ਇਨ੍ਹਾਂ ਵੈਂਟੀਲੇਟਰ ਨੂੰ ਇੰਸਟਾਲ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਪਿੰਡਾਂ 'ਚ ਘਰ-ਘਰ ਕੋਰੋਨਾ ਟੈਸਟਿੰਗ ਤੇ ਸਰਵਿਸਲਾਂਸ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਉੱਚ ਇਨਫੈਕਸ਼ਨ ਵਾਲੇ ਖੇਤਰਾਂ 'ਚ ਵੀ ਟੈਸਟਿੰਗ ਵਧਾਉਣ ਦੀ ਲੋੜ ਦੱਸੀ ਹੈ।

ਉਨ੍ਹਾਂ ਕਿਹਾ, '100 ਸਾਲ ਬਾਅਦ ਆਈ ਇੰਨੀ ਭਿਆਨਕ ਮਹਾਮਾਰੀ ਕਦਮ-ਕਦਮ 'ਤੇ ਦੁਨੀਆ ਦੀ ਪ੍ਰੀਖਿਆ ਲੈ ਰਹੀ ਹੈ। ਸਾਡੇ ਸਾਹਮਣੇ ਇਕ ਖ਼ਤਰਨਾਕ ਦੁਸ਼ਮਣ ਹੈ।' ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਨੇ ਆਕਸੀਜਨ ਤੇ ਦਵਾਈਆਂ ਦੇ ਸਪਲਾਈ ਤੇ ਉਪਲੱਬਧਤਾ ਦੀ ਸਮੀਖਿਆ ਲਈ ਬੈਠਕ ਕੀਤੀ ਸੀ। ਉਨ੍ਹਾਂ ਜਾਣਕਾਰੀ ਦਿੱਤੀ ਗਈ ਕਿ ਕੋਵਿਡ-19 ਦੇ ਮੈਨੇਜਮੈਂਟ ਡਰੱਗ ਦੇ ਸਪਲਾਈ ਦਾ ਸਰਕਾਰ ਸਰਗਰਮੀ ਨਾਲ ਮਾਨੀਟਰਿੰਗ ਕਰ ਰਹੀ ਹੈ। ਦੇਸ਼ 'ਚ ਅਜੇ ਵੈਕਸੀਨੇਸ਼ਨ ਦਾ ਤੀਜਾ ਫੇਜ਼ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ, ਸ਼ੁੱਕਰਵਾਰ ਤਕ ਵੈਕਸੀਨੇਸ਼ਨ ਦੀ ਕੁੱਲ 18,04,29,261 ਖੁਰਾਕ ਦਿੱਤੀ ਜਾ ਚੁੱਕੀ ਹੈ।

Posted By: Amita Verma