ਜੇਐੱਨਐੱਨ, ਨਵੀਂ ਦਿੱਲੀ : ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਅੱਜ ਯਾਨੀ 14 ਫਰਵਰੀ ਨੂੰ ਜੈਅੰਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਟਵਿੱਟਰ 'ਤੇ ਆਪਣੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੀ ਕੈਪਸ਼ਨ 'ਚ ਉਨ੍ਹਾਂ ਲਿਖਿਆ, 'ਉਹ ਜਨਤਕ ਸੇਵਾ ਲਈ ਹਮੇਸ਼ਾ ਸ਼ਾਲੀਨਤਾ ਤੇ ਅਟੁੱਟ ਵਚਨਬੱਧਤਾ ਨਾਲ ਲੱਗੀ ਰਹੀ। ਦੇਸ਼ ਲਈ ਉਨ੍ਹਾਂ ਦੇ ਮਹਾਨ ਸੁਪਨੇ ਰਹੇ ਹਨ। ਉਹ ਆਮ ਸਹਿਯੋਗੀ ਤੇ ਵਧੀਆ ਮੰਤਰੀ ਸੀ।' ਦੱਸ ਦੇਈਏ ਕਿ ਦੇਸ਼ ਭਰ 'ਚ ਉਨ੍ਹਾਂ ਦੀ ਜੈਅੰਤੀ 'ਤੇ ਵੱਖ-ਵੱਖ ਮੰਤਰੀਆਂ ਤੇ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ।

14 ਫਰਵਰੀ 1952 ਨੂੰ ਹੋਇਆ ਸੀ ਜਨਮ

ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 'ਚ ਅੰਬਾਲਾ ਛਾਉਣੀ 'ਚ ਹੋਇਆ ਸੀ। ਅੱਜ ਉਨ੍ਹਾਂ ਦਾ 68ਵਾਂ ਜਨਮਦਿਨ ਹੈ। ਦੱਸ ਦੇਈਏ ਕਿ ਸੁਸ਼ਮਾ ਦਾ ਦੇਹਾਂਤ 6 ਅਗਸਤ 2019 ਨੂੰ ਹੋਇਆ ਸੀ।

ਸੱਭਿਆਚਰਕ ਕੇਂਦਰ ਪਰਵਾਸੀ ਭਾਰਤੀ ਕੇਂਦਰ ਦਾ ਨਾਂ ਬਦਲਿਆ

14 ਫਰਵਰੀ ਨੂੰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਜਨਮਦਿਨ ਹੈ। ਇਸ ਮੌਕੇ ਵਿਦੇਸ਼ ਮੰਤਰਾਲੇ ਨੇ ਪਰਵਾਸੀ ਭਾਰਤੀ ਕੇਂਦਰ ਦਾ ਨਾਂ ਬਦਲ ਕੇ ਸੁਸ਼ਮਾ ਸਵਰਾਜ ਭਵਨ ਅਤੇ ਵਿਦੇਸ਼ ਸੇਵਾ ਸੰਸਥਾ ਦਾ ਨਾਂ ਬਦਲ ਕੇ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ਼ ਫਾਰੇਨ ਸਰਵਿਸ ਕਰਨ ਦਾ ਫ਼ੈਸਲਾ ਕੀਤਾ ਹੈ।

Posted By: Amita Verma