ਪੀਟੀਆਈ, ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸਣੇ ਸੀਨੀਅਰ ਮੰਤਰੀਆਂ ਅਤੇ ਵਿੱਤ ਮੰਤਰਾਲਾ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਦੇ ਨਾਲ ਸ਼ਨੀਵਾਰ ਨੂੰ ਸਿਲਸਿਲੇਵਾਰ ਮੀਟਿੰਗ ਵਿਚ ਲਾਕਡਾਊਨ ਤੋਂ ਪ੍ਰਭਾਵਿਤ ਸੈਕਟਰਾਂ ਲਈ ਦੂਜੇ ਰਾਹਤ ਪੈਕੇਜ 'ਤੇ ਚਰਚਾ ਕੀਤੀ। ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰਹੀ ਨੇ ਸ਼ਾਹ ਅਤੇ ਸੀਤਾਰਮਣ ਦੇ ਨਾਲ ਮੀਟਿੰਗ ਕੀਤੀ। ਸੂਖਮ, ਲਘੁ ਅਤੇ ਮੱਧਮ ਉਦਯੋਗਾਂ ਸਣੇ ਆਰਥਕ ਮਾਮਲਿਆਂ ਨਾਲ ਜੁੜੇ ਹੋਰ ਪ੍ਰਮੁੱਖ ਮੰਤਰੀਆਂ ਦੇ ਨਾਲ ਮੀਟਿੰਗਾਂ ਤੋਂ ਬਾਅਦ ਉਨ੍ਹਾਂ ਨੇ ਵਿੱਤ ਮੰੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਹੈ। ਵਿੱਤ ਮੰਤਰਾਲਾ ਵੱਲੋਂ ਸ਼ਨੀਵਾਰ ਨੂੰ ਪ੍ਰਧਾਨਮੰਤਰੀ ਨੂੰ ਦੇਸ਼ ਦੀ ਆਰਥਕ ਸਥਿਤੀ ਬਾਰੇ ਜਾਣੂ ਕਰਾਇਆ ਜਾਵੇਗਾ। ਨਾਲ ਹੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਗਏ ਵੱਖ ਵੱਖ ਕਦਮਾਂ ਬਾਰੇ ਪ੍ਰਧਾਨਮੰਤਰੀ ਨੂੰ ਜਾਣਕਾਰੀ ਦਿੱਤੀ ਜਾਵੇਗੀ।

ਦੂਜੇ ਰਾਹਤ ਪੈਕੇਜ ਦੀ ਜਲਦ ਹੋ ਸਕਦਾ ਹੈ ਐਲਾਨ

ਸੂਤਰਾਂ ਮੁਤਾਬਕ ਸਰਕਾਰ ਗਰੀਬ ਅਤੇ ਵਾਂਝੇ ਤਬਕੇ ਲਈ ਜਲਦ ਹੀ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਨਾਲ ਹੀ ਉਦਯੋਗ ਜਗਤ ਲਈ ਵੀ ਉਤਸ਼ਾਹਤ ਪੈਕੇਜ ਦਾ ਐਲਾਨ ਹੋ ਸਕਦਾ ਹੈ।

Posted By: Tejinder Thind