ਕਾਂਕੇਰ : ਮਾਓਵਾਦੀਆਂ ਦੀ ਸੈਂਟਰਲ ਕਮੇਟੀ ਦੇ ਮੈਂਬਰ ਸੁਧਾਕਰਨ ਨੇ ਪਤਨੀ ਨੀਲੀਮਾ ਨਾਲ ਤੇਲੰਗਾਨਾ 'ਚ ਆਤਮ-ਸਮਰਪਣ ਕਰ ਦਿੱਤਾ ਹੈ। ਸੁਧਾਕਰਨ 'ਤੇ ਇਕ ਕਰੋੜ ਰੁਪਏ ਦਾ ਇਨਾਮ ਐਲਾਨਿਆ ਸੀ। ਨੀਲੀਮਾ ਵੀ 25 ਲੱਖ ਰੁਪਏ ਦੀ ਇਨਾਮੀ ਹੈ। ਇਸ ਦੇ ਨਾਲ ਅੱਠ ਹੋਰ ਨਕਸਲੀਆਂ ਦੇ ਹਥਿਆਰ ਪਾਉਣ ਦੀ ਸੂਚਨਾ ਹੈ। ਕਿਉਂਕਿ ਤੇਲੰਗਾਨਾ ਪੁਲਿਸ ਨੂੰ ਇਨ੍ਹਾਂ ਦੋਵੇਂ ਤੋਂ ਲੰਬੀ ਪੁੱਛਗਿੱਛ ਕਰਕੇ ਕਈ ਤੱਥ ਜੁਟਾਉਣੇ ਹਨ, ਇਸ ਲਈ ਇਸ ਦੀ ਰਸਮੀ ਪੁਸ਼ਟੀ ਨਹੀਂ ਕਰ ਰਹੀ ਹੈ।

ਕੌਣ ਹੈ ਸੁਧਾਕਰਨ

ਸੁਧਾਕਰਨ ਮਾਓਵਾਦੀਆਂ ਦੀ ਸੈਂਟਰਲ ਕਮੇਟੀ ਦਾ ਮੈਂਬਰ ਹੈ। ਉਸ ਨੂੰ ਓਗੂ ਸਤਵਾਜੀ, ਬੁਰਿਆਰ, ਸੁਧਾਕਰ, ਕਿਰਨ ਸਮੇਤ ਕਈ ਉਪ ਨਾਂ ਨਾਲ ਜਾਣਿਆ ਜਾਂਦਾ ਹੈ। ਸੁਧਾਕਰਨ ਤੇਲੰਗਨਾਨਾ ਦੇ ਅਦਿਲਾਬਾਦ ਤੇ ਨੀਲੀਮਾ ਵਾਰੰਗਲ ਵਾਸੀ ਹੈ। ਸੁਧਾਕਰਨ ਨੇ ਝਾਰਖੰਡ 'ਚ ਬੇਹਿਸਾਬੀ ਜਾਇਦਾਦ ਜਮ੍ਹਾਂ ਕੀਤੀ ਹੈ। ਇਸ ਦੀ ਕਿਸੇ ਵੱਡੇ ਵਾਰਦਾਤ 'ਚ ਸਿੱਧੀ ਭੂਮਿਕਾ ਤਾਂ ਨਹੀਂ ਹੁੰਦੀ ਸੀ, ਪਰ ਇਹ ਮਾਓਵਾਦੀਆਂ ਦਾ ਥਿੰਕ ਟੈਂਕ ਸੀ। ਫੰਡ ਇਕੱਠਾ ਕਰਨ ਦੀ ਜਿੰਮੇਵਾਰੀ ਇਸੇ 'ਤੇ ਸੀ।

ਨਕਸਲੀਆਂ ਨੂੰ ਵੱਡਾ ਝਟਕਾ

ਸੁਧਾਕਰਨ ਪਤਨੀ ਨਾਲ ਕੋਇਲ-ਸ਼ੰਖ ਜ਼ੋਨ 'ਚ ਬੇਹੱਦ ਸਰਗਰਮ ਰਿਹਾ ਹੈ। ਇਸ ਜ਼ੋਨ 'ਚ ਤੇਂਦੂਪੱਤਾ ਤੇ ਸਰਕਾਰੀ ਯੋਜਨਾ 'ਚ ਕੰਮ ਕਰਨ ਵਾਲੇ ਠੇਕੇਦਾਰਾਂ ਤੋਂ ਇਸ ਨੇ ਲੇਵੀ ਦੀ ਮੋਟੀ ਰਕਮ ਵਸੂਲੀ ਹੈ। ਦੋਸਤ ਸੱਤਨਾਰਾਇਣ ਰੈੱਡੀ ਜ਼ਰੀਏ ਕਾਰੋਬਾਰ 'ਚ ਵੀ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਨਕਸਲੀ ਅਰਵਿੰਦਜੀ ਦੀ ਮੌਤ ਮਗਰੋਂ ਸੁਧਾਕਰਨ ਹੀ ਝਾਰਖੰਡ-ਛੱਤੀਸਗੜ੍ਹ 'ਚ ਮਾਓਵਾਦੀਆਂ ਦੀ ਅਗਵਾਈ ਕਰ ਰਿਹਾ ਸੀ। ਐੱਨਆਈਏ ਨੇ ਸੁਧਾਕਰਨ ਤੇ ਨੀਲੀਮਾ ਨੂੰ ਭਗੌੜਾ ਐਲਾਨ ਰੱਖਿਆ ਸੀ। ਲਾਤੇਹਾਰ ਬਲਾਸਟ ਮਾਮਲੇ 'ਚ ਵੀ ਪੁਲਿਸ ਨੂੰ ਉਸ ਦੀ ਤਲਾਸ਼ ਸੀ।

ਤੇਲੰਗਾਨਾ ਦੇ ਇਕ ਮੰਤਰੀ ਦੇ ਸੰਪਰਕ 'ਚ ਸੀ ਸੁਧਾਕਰਨ

ਸੂਚਨਾ ਹੈ ਕਿ ਸੁਧਾਕਰਨ ਪਿਛਲੇ ਦੋ ਵਰਿ੍ਹਆਂ ਤੋਂ ਤੇਲੰਗਾਨਾ ਦੇ ਇਕ ਮੰਤਰੀ ਦੇ ਸੰਪਰਕ 'ਚ ਸੀ। ਉਸ ਨੇ ਉਸੇ ਮੰਤਰੀ ਦੇ ਸਹਿਯੋਗ ਨਾਲ ਉਥੇ ਆਤਮ-ਸਮਰਪਣ ਕੀਤਾ ਹੈ। ਖਾਸ ਗੱਲ ਇਹ ਹੈ ਕਿ ਤੇਲੰਗਾਨਾ ਪੁਲਿਸ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਜੇਲ੍ਹ ਨਹੀਂ ਭੇਜਦੀ ਹੈ ਤੇ ਉਕਤ ਨਕਸਲੀ 'ਤੇ ਦਰਜ ਮਾਮਲਿਆਂ ਨੂੰ ਵਾਪਸ ਲੈ ਲੈਂਦੀ ਹੈ।

ਇਸੇ ਫਾਇਦੇ ਨੂੰ ਵੇਖਦੇ ਹੋਏ ਆਪਣੀ ਬਿਮਾਰੀ ਪਤਨੀ ਨੀਲੀਮਾ ਦੇ ਕਹਿਣ 'ਤੇ ਸੁਧਾਕਰਨ ਨੇ ਤੇਲੰਗਾਨਾ 'ਚ ਆਤਮ-ਸਮਰਪਣ ਕਰ ਦਿੱਤਾ।