ਨਈ ਦੁਨੀਆ, ਰਾਏਪੁਰ : ਦੈਨਿਕ ਜਾਗਰਣ ਗਰੁੱਪ ਦੇ ਸਹਿਯੋਗੀ ਪ੍ਰਕਾਸ਼ਨ 'ਨਈ ਦੁਨੀਆ' ਛੱਤੀਸਗੜ੍ਹ ਨੂੰ ਪ੍ਰਿੰਟ ਮੀਡੀਆ ਦੇ ਖੇਤਰ ਵਿਚ ਵੋਟਰ ਜਾਗਰੂਕਤਾ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਸ਼ੁੱਕਰਵਾਰ ਨੂੰ ਵੋਟਰ ਦਿਵਸ 'ਤੇ ਨਵੀਂ ਦਿੱਲੀ ਵਿਚ ਕਰਵਾਏ ਸਮਾਗਮ ਵਿਚ ਇਹ ਸਨਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਦਾਨ ਕੀਤਾ।

ਬੀਤੇ ਦਿਨੀਂ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੋਟਰ ਜਾਗਰੂਕਤਾ ਤੇ ਨਿਰਪੱਖ ਪੱਤਰਕਾਰਤਾ ਲਈ ਚੋਣ ਕਮਿਸ਼ਨ ਨੇ ਤਿੰਨ ਸ਼੍ਰੇਣੀਆਂ ਵਿਚ ਪੁਰਸਕਾਰ ਦਾ ਐਲਾਨ ਕੀਤਾ ਸੀ। ਇਸ ਵਿਚ ਪਿ੍ਰੰਟ ਮੀਡੀਆ ਦੇ ਖੇਤਰ ਵਿਚ ਨਈ ਦੁਨੀਆ ਛੱਤੀਸਗੜ੍ਹ ਦੀ ਚੋਣ ਕੀਤੀ ਗਈ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ ਮਾਨੇਕ-ਸ਼ਾਹ ਸੈਂਟਰ ਵਿਚ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰਕੂਤਾ ਦਿਵਸ 'ਤੇ ਸਮਾਗਮ ਕਰਵਾਇਆ ਗਿਆ। ਇਸ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਈ ਦੁਨੀਆ ਰਾਏਪੁਰ ਯੂਨਿਟ ਦੇ ਸੰਪਾਦਕੀ ਇੰਚਾਰਜ ਅਰੁਣ ਉਪਾਧਿਆਏ ਦੇ ਹੱਥਾਂ ਵਿਚ ਯਾਦਗਾਰੀ ਚਿੰਨ੍ਹ ਸੌਂਪਿਆ। ਪ੍ਰੋਗਰਾਮ 'ਚ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ, ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਵੀ ਹਾਜ਼ਰ ਸਨ।

ਰਾਸ਼ਟਰਪਤੀ ਨੇ ਕੀਤੀ ਸ਼ਲਾਘਾ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਈ ਦੁਨੀਆ ਦੀ ਸ਼ਲਾਘਾ ਕੀਤੀ। ਨਾਲ ਹੀ ਪੂਰੇ ਨਈ ਦੁਨੀਆ ਪਰਿਵਾਰ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਵੀ ਨਿੱਜੀ ਰੂਪ ਨਾਲ ਮਿਲ ਕੇ ਐਵਾਰਡ 'ਤੇ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਨਈ ਦੁਨੀਆ ਨੂੰ ਵਧਾਈ ਦਿੱਤੀ।