style="text-align: justify;"> ਮੁੰਬਈ (ਪੀਟੀਆਈ) : ਮੁੰਬਈ ਅਪਰਾਧ ਸ਼ਾਖਾ ਨੇ ਦੇਹ ਵਪਾਰ ਦੇ ਇਕ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਇਸ ਸਿਲਸਿਲੇ ਵਿਚ ਇਕ ਫਿਲਮ ਅਭਿਨੇਤਾ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਗਿਰੋਹ ਤੋਂ ਟੈਲੀਵਿਜ਼ਨ ਸੀਰੀਅਲਾਂ ਵਿਚ ਅਭਿਨੈ ਕਰਨ ਵਾਲੀਆਂ ਤਿੰਨ ਕੁੜੀਆਂ ਨੂੰ ਬਚਾਇਆ ਗਿਆ ਹੈ। ਇਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੰਘਰਸ਼ ਕਰ ਰਹੀਆਂ ਅਭਿਨੇਤਰੀਆਂ ਅਤੇ ਬੇਲੀ ਡਾਂਸਰਾਂ ਦੇ ਰੈਕਟ ਵਿਚ ਸ਼ਾਮਲ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਅਪਰਾਧ ਸ਼ਾਖਾ ਨੂੰ ਯੂਨਿਟ 12 ਨੇ ਇਕ ਗਾਹਕ ਨੂੰ ਭੇਜ ਕੇ ਜਾਲ ਵਿਛਾਇਆ ਅਤੇ 10.50 ਲੱਖ ਰੁਪਏ 'ਚ ਸੌਦਾ ਕੀਤਾ।

ਬਾਅਦ ਵਿਚ ਸੀਨੀਅਰ ਇੰਸਪੈਕਟਰ ਮਹੇਸ਼ ਤਾਬਡੇ ਨੇ ਗੋਰੇਗਾਓਂ ਵਿਚ ਪੰਜ ਤਾਰਾ ਹੋਟਲ 'ਤੇ ਸ਼ੁੱਕਰਵਾਰ ਦੁਪਹਿਰ ਛਾਪੇਮਾਰੀ ਕੀਤੀ ਅਤੇ ਅਭਿਨੇਤਾ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਨੇ ਸੈਕਸ ਰੈਕਟ ਰੋਕਥਾਮ ਨਿਯਮ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।