v> ਰਾਉਰਕੇਲਾ, ਜੇਐੱਨਐੱਨ: ਓਡੀਸ਼ਾ: ਓਡੀਸ਼ਾ ’ਚ ਰਾਊਰਕੇਲਾ ਦੀ ਧੀ ਨਵਦੀਪ ਕੌਰ ਨੇ ਮੁੰਬਈ ਕੋਲ ਸਥਿਤੀ ਦਮਨ ਦੀਵ ਦੇ ਡੇਲਟਿਨ ਰਿਜ਼ਾਰਟ ’ਚ ਹੋਏ ਮਿਸੇਜ਼ ਇੰਡੀਆ ਮੁਕਾਬਲੇ ’ਚ ਤਾਜ਼ ਆਪਣੇ ਨਾਂ ਕੀਤਾ ਹੈ। ਕੰਪਿਊਟਰ ਇੰਜੀਨੀਅਰਿੰਗ ’ਚ ਬੀਟੈੱਕ ਤੇ ਆਈਆਈਪੀਐੱਮ ਤੋਂ ਐੱਬੀਏ ਦੀ ਡਿਗਰੀ ਲੈ ਕੇ ਪਰਸਨੈਲਿਟੀ ਡਿਵੈਲਪਮੈਂਟ ਲਈ ਕੰਮ ਕਰ ਰਹੀ ਨਵਦੀਪ ਰਾਊਰਕੇਲਾ ਦੇ ਹੋਟਲ ਵਪਾਰੀ ਜਗਦੇਵ ਸਿੰਘ ਦੀ ਇਕਲੌਤੀ ਬੇਟੀ ਹੈ। 31 ਸਾਲਾ ਨਵਦੀਪ ਕੌਰ ਨੇ ਰਾਊਰਕੇਲਾ ਦੇ ਕਾਰਮੇਲ ਸਕੂਲ ਤੋਂ ਸੰਨ 2007 ’ਚ ਇੰਟਰ ਦੀ ਪ੍ਰੀਖਿਆ ਕੀਤੀ ਸੀ। ਪੁਰਸ਼ੋਤਮ ਇੰਜੀਨੀਅਰਿੰਗ ਕਾਲਜ ਤੋਂ ਕੰਪਿਊਟਰ ਸਾਇੰਸ ’ਚ ਸੰਨ 2011 ’ਚ ਬੀਟੈੱਕ ਕਰਨ ਤੋੀ ਬਾਅਦ ਸੰਨ 2013 ’ਚ ਆਈਆਈਪੀਐੱਸ ਕਾਂਸਬਹਾਲ ਤੋਂ ਐੱਮਬੀਏ ਕਰ ਚੁੱਕੀ ਹੈ।

Posted By: Jagjit Singh