ਨਵੀਂ ਦਿੱਲੀ : ਜੇਕਰ ਤੁਹਾਨੂੰ ਅਚਾਨਕ ਪਤਾ ਲੱਗੇ ਕਿ ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਦਾ ਖ਼ਿਆਲ ਵੀ ਆਵੇਗਾ ਜਵਾਬ ਹੋਵੇਗਾ ਨਹੀਂ। ਤਾਂ ਤੁਹਾਨੂੰ ਇਹ ਡਰ ਬਹੁਤ ਜਲਦ ਹੀ ਹਕੀਕਤ ਬਣਨ ਵਾਲਾ ਹੈ। ਅਸਲ ਵਿਚ ਰਿਪੋਰਟਰ ਮੁਤਾਬਿਕ ਸੜਕ ਆਵਾਜਾਈ ਅਤੇ ਹਵਾਈ ਮੰਤਰਾਲੇ ਵਲੋਂ Motor Vehicles ਦੀ ਅਮੈਂਡਮੈਂਟ ਬਿੱਲ ਨੂੰ ਜਲਦ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਬਿੱਲ ਜ਼ਰੀਏ ਸਰਕਾਰ ਸੜਕ ਹਾਦਸਿਆਂ 'ਤੇ ਲਗਾਮ ਕੱਸਣ ਦੀ ਤਿਆਰੀ 'ਚ ਹਨ। ਅਜਿਹੇ ਵਿਚ ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਚਲਾਨ ਸਬੰਧੀ ਪੁਰਾਣੇ ਨਿਯਮਾਂ 'ਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।

ਅਸਲ ਵਿਚ Motor Vehicles Act, 1988 ਦੇ ਅਮੈਂਡ ਬਿੱਲ ਨੂੰ ਸਰਕਾਰ ਜਲਦ ਰਾਜ ਸਭਾ 'ਚ ਪੇਸ਼ ਕਰ ਸਕਦੀ ਹੈ। ਇਹ ਬਿੱਲ ਪਹਿਲਾਂ ਹੀ ਲੋਕ ਸਭਾ 'ਚ ਪਾਸ ਹੋ ਚੁੱਕਾ ਹੈ। ਹਾਲਾਂਕਿ, ਇਸ ਨੂੰ ਰਾਜ ਸਭਾ 'ਚ ਪਾਸਕ ਰਵਾਉਣ ਸਬੰਧੀ ਸਰਕਾਰ ਸਾਹਮਣੇ ਕਈ ਚੁਣੌਤੀਆਂ ਹਨ ਜਿਨ੍ਹਾਂ ਵਿਚ ਸਭ ਤੋਂ ਵੱਡੀ ਚੁਣੌਤੀ ਬਿੱਲ ਨੂੰ ਬਹੁਮਤ ਨਾਲ ਪਾਸ ਕਰਵਾਉਣਦੀ ਹੈ।

ET Auto ਦੀ ਰਿਪੋਰਟ ਮੁਤਾਬਿਕ ਲੋਕ ਸਭਾ 'ਚ ਪਾਸ ਹੋਇਆ ਬਿੱਲ ਹੀ ਰਾਜ ਸਭਾ 'ਚ ਲਿਆਂਦਾ ਜਾਵੇਗਾ, ਜਿੱਥੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਆਧਾਰ (Aadhaar) ਨੂੰ ਲਾਜ਼ਮੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰਿਪੋਰਟਸ ਮੁਤਾਬਿਕ ਇਸ ਬਿੱਲ 'ਚ ਪੌਣ-ਪਾਣੀ ਸਮੇਤ ਆਵਾਜਾਈ ਵਾਹਨਾਂ ਦੀ ਆਟੋਮੇਟਿਡ ਫਿਟਨੈੱਸ ਟੈਸਟਿੰਗ ਸਬੰਧੀ ਵੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ET Auto ਦੀ ਰਿਪੋਰਟ ਮੁਤਾਬਿਕ ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਫਾਈਨ ਦੀ ਹੱਦ ਇਕ ਲੱਖ ਰੁਪਏ ਤਕ ਜਾ ਸਕਦੀ ਹੈ ਜਿਸ ਨੂੰ ਸੂਬਾ ਸਰਕਾਰਾਂ ਵਲੋਂ 10 ਗੁਣਾ ਤਕ ਵਧਾਇਆ ਜਾ ਸਕਦਾ ਹੈ।

ਨਵੇਂ ਬਿੱਲ 'ਚ ਕੀ ਹੋਣਗੇ ਐਕਸ਼ਨ?

ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਜ਼ਿਆਦਾ ਫਾਈਨ ਦੇਣਾ ਪਵੇਗਾ।

ਜੇਕਰ ਹਾਦਸਾ ਜਾਂ ਨਿਯਮਾਂ ਕੋਈ ਨਾਬਾਲਗ ਤੋੜਦਾ ਹੈ ਤਾਂ ਉਸ ਕਾਰ ਮਾਲਕ 'ਤੇ ਅਪਰਾਧਕ ਕੇਸ ਕੀਤਾ ਜਾ ਸਕਦਾ ਹੈ।

ਕਾਰ ਦੇ ਖ਼ਰਾਬ ਹਿੱਸੇ ਨੂੰ ਠੀਕ ਕਰਨ ਲਈ ਕੰਪਨੀਆਂ ਨੂੰ ਕਾਰ ਵਾਪਸ ਲੈਣੀ ਪਵੇਗੀ।

ਖਰਾਬ ਕੁਆਲਿਟੀ ਲਈ ਕਾਰ ਕੰਪਨੀਆਂ ਜ਼ਿੰਮੇਵਾਰ ਹੋਣਗੀਆਂ।

ਬਿੱਲ ਵਿਚ ਕੀ ਹੈ ਖ਼ਾਸ?

ਸਰਕਾਰ ਵਲੋਂ 'ਹਿੱਟ ਐਂਡ ਰਨ' ਮਾਮਲੇ 'ਚ ਪੀੜਤ ਪਰਿਵਾਰ ਨੂੰ 25,000 ਰੁਪਏ ਦੀ ਜਗ੍ਹਾ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਪਲਾਨ।

ਜੇਕਰ ਨਾਬਾਲਿਗ ਆਪਣੇ ਵਾਹਨ ਨਾਲ ਕਿਸੇ ਵੀ ਟ੍ਰੈਫਿਕ ਨਿਯਮ ਨੂੰ ਤੋੜਦਾ ਪਾਇਆ ਗਿਆ ਜਾਂ ਕਿਸੇ ਹਾਦਸੇ ਦਾਕ ਾਰਨ ਬਣਦਾ ਪਾਇਆ ਗਿਆ ਤਾਂ ਉਸ ਕਾਰ ਮਾਲਕ ਖ਼ਿਲਾਫ਼ ਅਪਰਾਧਕ ਕੇਸ ਚੱਲਣ ਦੀ ਵਿਵਸਥਾ ਹੈ। ਹਾਲਾਂਕਿ, ਕਾਰ ਮਾਲਕ ਨੂੰ ਉਸ ਵੇਲੇ ਮਾਫ਼ ਕੀਤਾ ਜਾ ਸਕਦਾ ਹੈ। ਉੱਥੇ, ਨਾਬਾਲਗ 'ਤੇ Juavenile Justice Act ਦੌਰਾਨ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਵਾਹਨ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ।

ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 2000 ਰੁਪਏ ਦੀ ਜਗ੍ਹਾ 10,000 ਰੁਪਏ ਜੁਰਮਾਨੇ ਦੀ ਵਿਵਸਥਾ ਹੈ ਉੱਥੇ ਰੈਸ਼ ਡ੍ਰਾਈਵਿੰਗ 'ਤੇ 1,000 ਤੋਂ 5,000 ਰੁਪਏ ਚਲਾਨ ਦੀ ਵਿਵਸਥਾ ਹੈ।

Posted By: Seema Anand