ਨਈ ਦੁਨੀਆ, ਨਵੀਂ ਦਿੱਲੀ : ਨਿਰਭਿਆ ਦੇ ਚਾਰਾਂ ਦੋਸ਼ੀਆਂ ਖ਼ਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਡੈੱਥ ਵਾਰੰਟ ਜਾਰੀ ਕਰ ਚੁੱਕੀ ਹੈ। ਹਾਲਾਂਕਿ ਕਾਨੂੰਨੀ ਪੇਚੀਦਗੀਆਂ ਕਾਰਨ 22 ਜਨਵਰੀ ਨੂੰ ਦੋਸ਼ੀਆਂ ਨੂੰ ਹੋਣ ਵਾਲੀ ਫਾਂਸੀ ਦੀ ਤਾਰੀਕ ਅੱਗੇ ਵੱਧ ਗਈ ਹੈ। ਇਸ ਸਬੰਧੀ ਅੱਜ ਵੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਣ ਵਾਲੀ ਹੈ। ਇਸ ਦੌਰਾਨ ਆਪਣੀ ਬੇਟੀ ਦੇ ਹਤਿਆਰਿਆਂ ਦੀ ਫਾਂਸੀ ਦੀ ਸਜ਼ਾ ਬਾਰੇ ਦੁਚਿੱਤੀ ਹੋਣ ਕਾਰਨ ਉਸ ਦੀ ਮਾਂ ਆਸ਼ਾ ਦੇਵੀ ਦਾ ਗੁੱਸਾ ਇਕ ਵਾਰ ਫਿਰ ਫੁੱਟਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਦੀ ਮੌਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

PM ਮੋਦੀ ਨੂੰ ਕੀਤੀ ਇਹ ਅਪੀਲ

ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਪਹਿਲਾਂ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਹੋਣੀ ਸੀ ਪਰ ਹੁਣ ਇਹ ਤਾਰੀਕਾ ਅੱਗੇ ਵਧ ਗਈ ਹੈ। ਇਸ ਸਬੰਧੀ ਨਿਰਭਿਆ ਦੀ ਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਬੱਚੀ ਦੀ ਮੌਤ ਨਾਲ ਮਜ਼ਾਕ ਨਾ ਹੋਣ ਦਿਉ। ਪੀਐੱਮ ਮੋਦੀ ਨੂੰ ਕਾਨੂੰਨ 'ਚ ਸੋਧ ਕਰਨ ਦੀ ਮੰਗ ਕਰਦੇ ਹੋਏ ਨਿਰਭਿਆ ਦੀ ਮਾਂ ਨੇ ਉਨ੍ਹਾਂ ਨੂੰ 2014 'ਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀਤੇ ਗਏ ਵਾਅਦੇ 'ਅਬ ਬਹੁਤ ਹੂਆ ਨਾਰੀ ਪਰ ਵਾਰ, ਅਬਕੀ ਵਾਰ ਮੋਦੀ ਸਰਕਾਰ' ਵੀ ਚੇਤੇ ਕਰਵਾਇਆ।

Posted By: Seema Anand