ਬੈਂਗਲੁਰੂ (ਏਜੰਸੀ) : ਬੈਂਗਲੁਰੂ ਦੀ ਇਕ ਔਰਤ ਨੇ ਮਾਨਸਿਕ ਤੌਰ ’ਤੇ ਬਿਮਾਰੀ ਆਪਣੀ ਚਾਰ ਸਾਲਾ ਧੀ ਨੂੰ ਬਹੁਮੰਜ਼ਿਲਾ ਇਮਾਰਤ ਦੀ ਚੌਥੀ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਸੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਔਰਤ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ, ਪੇਸ਼ੇ ਤੋਂ ਡੈਂਟਿਸਟ ਮਾਂ ਨੂੰ ਲੱਗਦਾ ਸੀ ਕਿ ਬੋਲਣ ’ਚ ਵੀ ਅਸਮਰੱਥ ਬੱਚੀ ਦੀ ਬਿਮਾਰੀ ਕਾਰਨ ਉਸ ਦਾ ਕਰੀਅਰ ਖ਼ਤਮ ਹੋ ਰਿਹਾ ਹੈ।

ਵੀਰਵਾਰ ਨੂੰ ਬੈਂਗਲੁਰੂ ਦੇ ਸੰਪੰਨਗਿਰਮਾਨਗਰ ਥਾਣਾ ਖੇਤਰ ਸਥਿਤ ਅਦਵੈਤ ਆਸ਼ਰਿਆ ਅਪਾਰਟਮੈਂਟ ’ਚ ਇਹ ਵਾਰਦਾਤ ਵਾਪਰੀ। ਮਾਂ ਸੁਸ਼ਮਾ ਭਾਰਦਵਾਜ ਨੇ ਬੱਚੀ ਨੂੰ ਬਾਲਕੋਨੀ ਤੋਂ ਸੁੱਟਣ ਪਿੱਛੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਗੁਆਂਢੀਆਂ ਨੇ ਉਸ ਨੂੰ ਬਚਾਅ ਲਿਆ। ਸੁਸ਼ਮਾ ਦੀ ਗਿ੍ਫ਼ਤਾਰੀ ਉਸ ਦੇ ਪਤੀ ਕਿਰਨ ਦੀ ਸ਼ਿਕਾਇਤ ਤੋਂ ਬਾਅਦ ਹੋਈ ਹੈ। ਪੁਲਿਸ ਜਾਂਚ ’ਚ ਸੁਸਾਇਟੀ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ’ਚ ਔਰਤ ਨੂੰ ਚੌਥੀ ਮੰਜ਼ਿਲ ’ਤੇ ਸਥਿਤ ਬਾਲਕੋਨੀ ’ਚ ਆ ਕੇ ਬੱਚੀ ਨੂੰ ਹੇਠਾਂ ਸੁੱਟਦੇ ਦੇਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਸੁਸ਼ਮਾ ਨੇ ਆਪਣੀ ਧੀ ਨੂੰ ਇਕ ਰੇਲਵੇ ਸਟੇਸ਼ਨ ’ਤੇ ਇਕੱਲੀ ਛੱਡ ਦਿੱਤਾ ਸੀ। ਜਿਉਂ ਹੀ ਉਸ ਦੇ ਪਤੀ ਕਿਰਨ ਨੂੰ ਪਤਾ ਲੱਗਾ, ਉਹ ਉਸ ਨੂੰ ਲੈਣ ਲਈ ਸਟੇਸ਼ਨ ਵੱਲ ਭੱਜਿਆ ਜਿੱਥੇ ਉਸ ਨੂੰ ਉਸ ਦੀ ਧੀ ਮਿਲ ਗਈ ਸੀ।

Posted By: Shubham Kumar