ਅਮਰਾਵਤੀ : ਮੁੱਖ ਚੋਣ ਕਮਿਸ਼ਨਰ (ਸੀਈਸੀ) ਸੁਨੀਲ ਅਰੋੜਾ ਨੇ ਕਿਹਾ ਕਿ ਵਧੇਰੇ ਸਿਆਸੀ ਪਾਰਟੀਆਂ ਨੇ ਈਵੀਐੱਮ 'ਚ ਭਰੋਸਾ ਹੈ। ਪਰ ਇਸ ਗੱਲ 'ਤੇ ਨਿਰਾਸ਼ਾ ਪ੍ਰਗਟਾਈ ਕਿ ਕੁਝ ਦਲ ਜਾਣ ਬੁੱਝ ਕੇ ਈਵੀਐੱਮ ਬਾਰੇ ਝੂਠ ਫੈਲਾਅ ਰਹੇ ਹਨ।

ਸੀਈਸੀ ਨੇ ਕਿਹਾ ਕਿ ਈਵੀਐੱਮ 'ਚ ਛੇੜਛਾੜ ਤੇ ਈਵੀਐੱਮ 'ਚ ਖ਼ਰਾਬੀ 'ਚ ਫ਼ਰਕ ਹੈ। ਈਵੀਐੱਮ 'ਚ ਛੇੜਛਾੜ ਦਾ ਇਕ ਵੀ ਮਾਮਲਾ ਸਾਬਤ ਨਹੀਂ ਹੋਇਆ। ਹਾਲਾਂਕਿ, ਉਨ੍ਹਾਂ ਨੇ ਵੀਵੀਪੈਟ ਪਰਚੀਆਂ ਦੀ ਗਿਣਤੀ ਕਰਨ ਦੀ ਵੱਖ-ਵੱਖ ਪਾਰਟੀਆਂ ਦੀ ਮੰਗ 'ਤੇ ਕੋਈ ਪੱਕਾ ਭਰੋਸਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵੀਵੀਪੈਟ ਬਾਰੇ ਜਾਗਰੂਕਤਾ ਫੈਲਾਉਣ ਲਈ ਮੁਹਿੰਮ ਚਲਾਈ ਜਾਵੇਗੀ।

ਸਾਬਕਾ ਆਈਏਐੱਸ ਅਧਿਕਾਰੀ ਅਰੋੜਾ ਨੇ ਕਿਹਾ ਕਿ ਜੇਕਰ 2014 'ਚ ਈਵੀਐੱਮ 'ਚ ਇਕ ਖ਼ਾਸ ਨਤੀਜੇ ਦਿੱਤੇ ਸਨ। ਫਿਰ ਉਸ ਤੋਂ ਬਾਅਦ ਦਿੱਲੀ, ਗੁਜਰਾਤ, ਮਹਾਰਾਸ਼ਟਰ, ਬਿਹਾਰ, ਮੱਧ ਪ੍ਦੇਸ਼, ਤਿ੍ਪੁਰਾ, ਮਿਜ਼ੋਰਮ 'ਚ ਚੋਣਾਂ ਹੋਈਆਂ। ਇਨ੍ਹਾਂ ਸੂਬਿਆਂ 'ਚ ਵੱਖ-ਵੱਖ ਨਤੀਜੇ ਆਏ। ਫਿਰ ਜਾਣਬੁੱਝ ਕੇ ਈਵੀਐੱਮ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੀਵੀਪੈਟ ਪਰਚੀਆਂ ਦੀ ਗਿਣਤੀ 'ਤੇ ਭਾਰਤੀ ਅੰਕੜਾ ਸੰਗਠਨ ਤੇ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਦੇ ਮਾਹਰ ਛੇਤੀ ਆਪਣੀ ਰਿਪੋਰਟ ਸੌਂਪਣਗੇ।

ਸੀਈਸੀ ਅਸ਼ੋਕ ਲਵਾਸਾ ਅਧਿਕਾਰੀਆਂ ਨਾਲ ਆਂਧਰ ਪ੍ਦੇਸ਼ 'ਚ ਚੋਣ ਤਿਆਰੀਆਂ ਦੀ ਸਮੀਖਿਆ ਕਰਨ ਪੁੱਜੇ ਸਨ। ਉਨ੍ਹਾਂ ਨੇ ਸੂਬੇ ਦੇ ਅਧਿਕਾਰੀਆਂ ਤੇ ਦਲਾਂ ਨਾਲ ਦੋ ਦਿਨਾਂ ਤੱਕ ਹੋਈ ਗੱਲਬਾਤ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।

ਅਰੋੜਾ ਨੇ ਹੁਣੇ ਜਿਹੇ ਲੰਡਨ 'ਚ ਕਥਿਤ ਤੌਰ 'ਤੇ ਈਵੀਐੱਮ ਨੂੰ ਹੈਕ ਕਰਨ ਦੀ ਘਟਨਾ ਨੂੰ 'ਸਰਕਸ ਇਨ ਲੰਡਨ' ਯਾਨੀ ਲੰਡਨ 'ਚ ਤਮਾਸ਼ਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਪ੍ਰੋਗਰਾਮ ਦੇ ਪ੍ਬੰਧਕ ਦੱਸੇ ਗਏ ਬਰਤਾਨਵੀ ਯੂਨੀਅਨ ਤੇ ਜਰਨਲਿਸਟ ਤੇ ਇੰਡੀਅਨ ਯੂਨੀਅਨ ਆਫ ਜਰਨਲਿਸਟ ਨੇ ਖ਼ੁਦ ਨੂੰ ਉਸ ਤੋਂ ਵੱਖਰਾ ਕਰਾਰ ਦਿੱਤਾ ਸੀ। ਖ਼ੁਦ ਨੂੰ ਈਸੀਆਈਐੱਲ ਦਾ ਸਾਬਕਾ ਮੁਲਾਜ਼ਮ ਦੱਸਣ ਵਾਲੇ ਵਿਅਕਤੀ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ। ਉਹ ਈਸੀਆਈਐੱਲ ਦਾ ਮੁਲਾਜ਼ਮ ਨਹੀਂ ਸੀ। ਉਨ੍ਹਾਂ ਕਿਹਾ ਕਿ ਅਜੇ ਤਕ ਈਵੀਐੱਮ 'ਚ ਛੇੜਛਾੜ ਦਾ ਇਕ ਵੀ ਮਾਮਲਾ ਅਦਾਲਤ 'ਚ ਸਾਬਤ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨਰ ਨਿਰਪੱਖ ਤੇ ਸੁਤੰਤਰ ਤਰੀਕੇ ਨਾਲ ਚੋਣ ਕਰਵਾਉਣ ਲਈ ਪ੍ਤੀਬੱਧ ਹੈ।