ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 74 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ 'ਚ ਸਿਰਫ਼ ਤਿੰਨ ਰਾਜ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਤੇ ਕੇਂਦਰ ਸ਼ਾਸਤ ਪ੍ਰਦੇਸ਼, ਦਿੱਲੀ 67 ਫ਼ੀਸਦੀ ਜਾਂ 52 ਹਜ਼ਾਰ ਤੋਂ ਵੱਧ ਪ੍ਰਭਾਵਿਤ ਹਨ। ਸਾਰੀਆਂ ਪਾਬੰਦੀਆਂ, ਪ੍ਰਬੰਧਾਂ ਤੇ ਜਾਂਚਾਂ ਦੇ ਬਾਵਜੂਦ, ਇਨ੍ਹਾਂ ਰਾਜਾਂ 'ਚ ਲਾਗ ਨੂੰ ਰੋਕਿਆ ਨਹੀਂ ਗਿਆ। ਬੁੱਧਵਾਰ ਨੂੰ ਦੇਸ਼ ਭਰ 'ਚ 3,525 ਨਵੇਂ ਕੇਸ ਸਾਹਮਣੇ ਆਏ ਜਦਕਿ 122 ਲੋਕਾਂ ਦੀ ਮੌਤ ਹੋ ਗਈ।


ਦੇਸ਼ਭਰ 'ਚ 74,281 ਮਾਮਲੇ

ਕੇਂਦਰ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਤਕ 74,281 ਲੋਕ ਪ੍ਰਭਾਵਿਤ ਹੋਏ ਹਨ ਤੇ 2415 ਲੋਕਾਂ ਦੀ ਮੌਤ ਹੋਈ ਹੈ। ਕਰੀਬ 25 ਹਜ਼ਾਰ ਲੋਕ ਹੁਣ ਤਕ ਠੀਕ ਵੀ ਹੋ ਚੁੱਕੇ ਹਨ। ਇਨ੍ਹਾਂ ਅੰਕੜਿਆਂ 'ਚ ਮੰਗਲਵਾਰ ਸਵੇਰ ਤੋਂ ਬੁੱਧਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਅੰਤਰ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਹੈ।


ਮਹਾਰਾਸ਼ਟਰ 'ਚ 54 ਦੀ ਮੌਤ

ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਬੁੱਧਵਾਰ ਨੂੰ ਮਰਨ ਵਾਲੇ 122 ਲੋਕਾਂ 'ਚੋਂ ਮਹਾਰਾਸ਼ਟਰ 'ਚ 54, ਗੁਜਰਾਤ 'ਚ 29, ਦਿੱਲੀ 'ਚ 20, ਰਾਜਸਾਥਨ ਤੇ ਤਾਮਿਲਨਾਡੂ 'ਚ ਤਿੰਨ, ਕਰਨਾਟਕ ਤੇ ਮੱਧ ਪ੍ਰਦੇਸ਼, ਬਿਹਾਰ ਤੇ ਜੰਮੂ 'ਚ ਦੋ ਸਨ। ਕਸ਼ਮੀਰ 'ਚ ਇਕ ਮੌਤ ਸ਼ਾਮਲ ਹੈ। ਦਿੱਲੀ 'ਚ ਹੋਈਆਂ ਮੌਤਾਂ ਦੀ ਗਿਣਤੀ ਦਾ ਖੁਲਾਸਾ ਹੋਇਆ ਹੈ, ਅਪ੍ਰੈਲ ਤੇ ਮਈ ਦੇ ਮਹੀਨੇ 'ਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਸ਼ਾਮਲ ਕੀਤੀ ਗਈ ਹੈ, ਜਿਨ੍ਹਾਂ ਦੀ ਗਿਣਤੀ ਅਜੇ ਤਕ ਅੰਕੜਿਆਂ 'ਚ ਸ਼ਾਮਲ ਨਹੀਂ ਕੀਤੀ ਗਈ ਸੀ।


ਪ੍ਰਭਾਵਿਤ ਸੂਬੇ

ਮਹਾਰਾਸ਼ਟਰ-25,922

ਗੁਜਰਾਤ-9,268

ਦਿੱਲੀ-7,998

ਤਾਮਿਲਨਾਡੂ-9,227

ਰਾਜਸਥਾਨ-4,277

ਮੱਧ ਪ੍ਰਦੇਸ਼-4,149

ਉੱਤਰ ਪ੍ਰਦੇਸ਼-3,728

ਆਂਧਰ ਪ੍ਰਦੇਸ਼-2,137

ਬੰਗਾਲ-2,173

ਪੰਜਾਬ-1,956

ਤੇਲੰਗਾਨਾ-1,326

ਜੰਮੂ-ਕਸ਼ਮੀਰ-971

ਕਰਨਾਟਕ-959

ਹਰਿਆਣਾ-795

ਬਿਹਾਰ-932

ਕੇਰਲ-534

ਓਡੀਸ਼ਾ-538

ਚੰਡੀਗੜ੍ਹ-187

ਝਾਰਖੰਡ-173

ਤ੍ਰਿਪੁਰਾ-154

ਉਤਰਾਖੰਡ-72

ਅਸਾਮ-64

ਛੱਤੀਸਗੜ੍ਹ-59

ਹਿਮਾਚਲ ਪ੍ਰਦੇਸ਼-60

ਲਦਾਖ-45

ਅੰਡਮਾਨ-ਨਿਕੋਬਾਰ-33

ਗੋਆ-7

ਮਨੀਪੁਰ-2

ਮਿਜੋਰਮ-1

ਉਰਣਾਚਲ-1

Posted By: Sarabjeet Kaur