ਜੇਐੱਨਐੱਨ, ਨਵੀਂ ਦਿੱਲੀ : ਰਾਜਧਾਨੀ 'ਚ ਕੋਰੋਨਾ ਇਨਫੈਕਸ਼ਨ ਦਾ ਗ੍ਰਾਫ ਤੇਜ਼ੀ ਨਾਲ ਵੱਧਣ ਲੱਗਾ ਹੈ। ਇਕ ਦਿਨ 'ਚ ਪੀੜਤਾਂ ਦੇ ਸਭ ਤੋਂ ਜ਼ਿਆਦਾ 1,513 ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਰਾਜਧਾਨੀ 'ਚ ਹੁਣ ਤਕ 23,645 ਲੋਕ ਇਨ੍ਹਾਂ ਦੀ ਲਪੇਟ 'ਚ ਆ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 9,542 ਲੋਕ ਕੋਰੋਨਾ ਨੂੰ ਮਾਤ ਵੀ ਦੇ ਚੁੱਕੇ ਹਨ। ਫਿਲਹਾਲ ਰਾਜਧਾਨੀ 'ਚ ਕੋਰੋਨਾ ਦੇ ਕੁਲ 13,497 ਸਰਗਰਮ ਸਰਗਰਮ ਹਨ। ਉਥੇ ਮਰਨ ਵਾਲਿਆਂ ਦਾ ਅੰਕੜਾ ਵੀ ਵਧਿਆ ਹੈ। ਹੁਣ ਤਕ ਇਸ ਮਹਾਮਾਰੀ ਨਾਲ 606 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਨੌਂ ਦੀ ਮੌਤ ਪਿਛਲੇ 24 ਘੰਟਿਆਂ 'ਚ ਹੋਈ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ ਇਕ ਦਿਨ 'ਚ 299 ਮਰੀਜ਼ ਸਿਹਤਮੰਦ ਹੋਏ ਹਨ। ਕੋਵਿਡ-19 ਦੇ ਅਧਿਕਾਰਤ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਕਰੀਬ 3,446 ਇਨਫੈਕਟਿਡਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਕੋਵਿਡ ਹੈਲਥ ਸੈਂਟਰ 'ਚ 187 ਤੇ ਕੋਵਿਡ ਕੇਅਰ ਸੈਂਟਰ 'ਚ 1,281 ਮਰੀਜ਼ ਦਾਖ਼ਲ ਹਨ। 8,405 ਮਰੀਜ਼ ਆਪਣੇ ਘਰ 'ਚ ਕੁਆਰੰਟਾਈਨ ਹਨ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਦੀ ਹਾਲਤ ਠੀਕ ਹੋਣ ਕਾਰਨ ਘਰ 'ਚ ਕੁਆਰੰਟਾਈਨ ਕੀਤਾ ਗਿਆ ਹੈ। ਹਾਲੇ ਹਸਪਤਾਲਾਂ 'ਚ ਕੋਰੋਨਾ ਦੇ ਮਰੀਜ਼ਾਂ ਲਈ ਕਰੀਬ ਪੰਜ ਹਜ਼ਾਰ ਬੈੱਡ ਉਪਲੱਬਧ ਹਨ। ਦਿੱਲੀ 'ਚ ਕੰਟੇਨਮੈਂਟ ਜ਼ੋਨ ਦੀ ਗਿਣਤੀ 148 ਪੁੱਜ ਗਈ ਹੈ। ਪਿਛਲੇ 24 ਘੰਟਿਆਂ 'ਚ ਪੰਜ ਨਵੇਂ ਕੰਟੇਨਮੈਂਟ ਜ਼ੋਨ ਜੋੜੀਆਂ ਗਈਆਂ ਹਨ। ਇਨਫੈਕਸ਼ਨ ਨੂੰ ਦੇਖਦਿਆਂ ਸਰਕਾਰ ਦੇ ਪੱਧਰ 'ਤੇ ਬੈਠਕਾਂ ਦਾ ਦੌਰ ਜਾਰੀ ਹੈ।